PM ਮੋਦੀ ਨੇ ਵਧਾਇਆ ਮੀਡੀਆ ਦਾ ਹੌਸਲਾ
Thursday, Apr 20, 2023 - 12:45 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਨੇ ਸੁਝਾਅ ਦਿੱਤਾ ਹੈ ਕਿ ਮੀਡੀਆ ਘਰਾਨਿਆਂ ਨੂੰ ‘ਸੰਤੁਲਨ’ ਕਰਨਾ ਬੰਦ ਕਰ ਦੇਣਾ ਚਾਹੀਦਾ ਅਤੇ ਭਾਰਤ ਦੇ ਚੰਗੀ ਸਥਿਤੀ ’ਚ ਹੋਣ ਦਾ ਲਾਭ ਉਠਾਉਣਾ ਚਾਹੀਦਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਜਾਣ ਲਈ ਪ੍ਰੇਰਿਤ ਕੀਤਾ। ਹਾਲਾਂਕਿ ਉਨ੍ਹਾਂ ਨੇ ਵਿਸਥਾਰ ਨਾਲ ਇਹ ਨਹੀਂ ਦੱਸਿਆ ਕਿ ‘ਸੰਤੁਲਨ’ ਤੋਂ ਉਨ੍ਹਾਂ ਦਾ ਕੀ ਮਤਲਬ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਉਹ ਅਸਿੱਧੇ ਤੌਰ ’ਤੇ ਪ੍ਰਮੁੱਖ ਮੀਡੀਆ ਘਰਾਨਿਆਂ ਨੂੰ ਵਿਰੋਧੀ ਧਿਰ ਨੂੰ ਵੀ ਖੁਸ਼ ਰੱਖਣ ਦੀ ਬਜਾਏ ਸਿਰਫ ਅੱਗੇ ਵਧਦੇ ਭਾਰਤ ’ਚ ਸ਼ਾਮਲ ਹੋਣ ਲਈ ਇਕ ਰਸਤਾ ਚੁਨਣ ਲਈ ਪ੍ਰੇਰਿਤ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਉਹ ਵਿਸ਼ਵ ਪੱਧਰ ’ਤੇ ਆਪਣੇ ਨੈੱਟਵਰਕ ਦਾ ਵਿਸਥਾਰ ਕਰ ਕੇ ਭਾਰੀ ਮੌਕਿਆਂ ਦਾ ਲਾਭ ਉਠਾਉਣ। ਪੀ. ਐੱਮ. ਉਤਸੁਕ ਹਨ ਕਿ ਭਾਰਤੀ ਮੀਡੀਆ ਘਰਾਨਿਆਂ ਨੂੰ ਗਲੋਬਲ ਹੋ ਜਾਣਾ ਚਾਹੀਦਾ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਆਪਣੀ ਸਰਕਾਰ ਵਿਰੁੱਧ ਪੱਛਮੀ ਮੀਡੀਆ ਆਊਟਲੈੱਟਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਆਲੋਚਨਾਵਾਂ ਤੋਂ ਨਾਖੁਸ਼ ਹਨ ਅਤੇ ਉਨ੍ਹਾਂ ਨੂੰ ਉਸੇ ਢੰਗ ਨਾਲ ਜਵਾਬ ਦੇਣ ਲਈ ਉਤਸੁਕ ਹਨ।
ਮੰਤਰੀਆਂ ਲਈ ਇਕ ਹੋਰ ਪਾਬੰਦੀਸ਼ੁਦਾ ਜ਼ੋਨ
ਖੁਫੀਆ ਏਜੰਸੀਆਂ ਵੱਲੋਂ ਸਰਕਾਰ ਨੂੰ ਇਹ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਿ ਕੁਝ ਮੰਤਰੀਆਂ ਅਤੇ ਵੱਡੇ ਨੌਕਰਸ਼ਾਹਾਂ ਦੇ ਕੁਝ ਰਿਸ਼ਤੇਦਾਰ ਐੱਨ. ਜੀ. ਓ. ਨਾਲ ਸਰਗਰਮ ਤੌਰ ’ਤੇ ਜੁੜੇ ਹੋਏ ਹਨ, ਸੁਧਾਰ ਵਾਲੇ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਜਿਹੇ ਗੈਰ-ਸਰਕਾਰੀ ਸੰਗਠਨਾਂ ’ਚ ਅਹੁਦਿਆਂ ਤੋਂ ਰਹਿਣ ਤੋਂ ਬਚਣਾ ਚਾਹੀਦਾ, ਖਾਸ ਤੌਰ ’ਤੇ ਜੋ ਵਿਦੇਸ਼ਾਂ ਤੋਂ ਪੈਸਾ ਹਾਸਲ ਕਰਦੇ ਹਨ।
ਜੇ ਉਹ ਦਲਿਤਾਂ ਅਤੇ ਹੋਰਾਂ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨਾਲ ਜੁੜ ਕੇ ਅਜਿਹਾ ਕਰ ਸਕਦੇ ਹਨ। ਹਾਲ ਦੇ ਦਿਨਾਂ ’ਚ ਜਿਸ ਤਰ੍ਹਾਂ ਨਾਲ ਗ੍ਰਹਿ ਮੰਤਰਾਲਾ ਨੇ ਐੱਫ. ਸੀ. ਆਰ. ਏ. ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਉਲੰਘਣ ਲਈ ਸੈਂਕੜੇ ਗੈਰ-ਸਰਕਾਰੀ ਸੰਗਠਨਾਂ ’ਤੇ ਕਾਰਵਾਈ ਕੀਤੀ ਹੈ, ਉਹ ਸਿਆਸੀ ਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਇਕ ਮਜ਼ਬੂਤ ਸੰਕੇਤ ਦਿੰਦਾ ਹੈ।