PM ਮੋਦੀ ਨੇ ਕੀਤਾ ਭਾਰਤ-ਬੰਗਲਾਦੇਸ਼ ਦੇ ਵਿਚ ਬਣੇ ‘ਮੈਤਰੀ ਸੇਤੂ’ ਦਾ ਉਦਘਾਟਨ
Thursday, Mar 11, 2021 - 12:04 AM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ‘ਮੈਤਰੀ ਸੇਤੂ’ ਦਾ ਉਦਘਾਟਨ ਕੀਤਾ। ਇਹ ਪੁਲ ਭਾਰਤ ਤੇ ਬੰਗਲਾਦੇਸ਼ ਦੇ ਵਿਚ ਫੇਨੀ ਨਦੀ ’ਤੇ ਬਣਿਆ ਹੈ। ਇਹ ਨਦੀ ਤ੍ਰਿਪੁਰਾ ਤੇ ਬੰਗਲਾਦੇਸ਼ ’ਚ ਭਾਰਤੀ ਸਰਹੱਦ ਦੇ ਵਿਚਕਾਰ ਵਗਦੀ ਹੈ। ਇਸ ਦੇ ਨਾਲ ਪੀ. ਐੱਮ. ਮੋਦੀ ਨੇ ਤ੍ਰਿਪੁਰਾ ’ਚ ਕਈ ਬੁਨਿਆਦੀ ਪ੍ਰਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਵੀਡੀਓ ਕਾਨਫਰੰਸ ਦੇ ਜਰੀਏ ਪੀ. ਐੱਮ. ਮੋਦੀ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਹੋਏ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਿਹਾ ਕਿ ਤ੍ਰਿਪੁਰਾ ਨੇ ਨਕਾਰਾਤਮਕ ਸ਼ਕਤੀਆਂ ਨੂੰ ਹਟਕਾ ਕੇ ਨਵਾਂ ਇਤਿਹਾਸ ਰਚਿਆ।
ਡਬਲ ਇੰਜਨ ਦੀ ਸਰਕਾਰ ਨੇ ਤ੍ਰਿਪੁਰਾ ’ਚ ਵਿਕਾਸ ਦੇ ਕਈ ਰਸਤੇ ਖੋਲ੍ਹੇ। ਇਸ ਦੌਰਾਨ ਪੀ. ਐੱਮ. ਨੇ ਕਿਹਾ ਕਿ ‘ਮੈਤਰੀ ਸੇਤੂ’ ਭਾਰਤ ਤੇ ਬੰਗਲਾਦੇਸ਼ ਦੇ ਵਿਚ ਵਧਦੇ ਦੁਵੱਲੇ ਸਬੰਧਾਂ ਤੇ ਦੋਸਤਾਨਾ ਸਬੰਧਾਂ ਦਾ ਪ੍ਰਤੀਕ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਮਾਰਗ ਤੇ ਬੁਨਿਆਦੀ ਵਿਕਾਸ ਨਿਗਮ ਲਿਮਟਿਡ ਵਲੋਂ 133 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ’ਤੇ ਕੀਤਾ ਗਿਆ। 1.9 ਕਿਲੋਮੀਟਰ ਲੰਬਾ ਇਹ ਪੁਲ ਭਾਰਤ ’ਚ ਸਬਰੂਮ ਨੂੰ ਬੰਗਲਾਦੇਸ਼ ਦੇ ਰਾਮਗੜ੍ਹ ਨਾਲ ਜੋੜਦਾ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।