ਖੇਡ ਪ੍ਰੇਮੀਆਂ ਲਈ ਕੇਂਦਰ ਦਾ ਵੱਡਾ ਤੋਹਫ਼ਾ, PM ਮੋਦੀ ਨੇ ਰੱਖਿਆ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ
Saturday, Sep 23, 2023 - 03:39 PM (IST)
ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੀ। ਪੀ.ਐੱਮ. ਮੋਦੀ ਨੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਸਾਬਾਕਾ ਕ੍ਰਿਕਟਰ ਸਚਿਨ ਤੇਂਦੂਲਕਰ, ਰਵੀ ਸ਼ਾਸਤਰੀ ਵਰਗੇ ਸਾਬਕਾ ਖਿਡਾਰੀ ਵੀ ਮੌਜੂਦ ਰਹੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਬੀ.ਸੀ.ਸੀ.ਆਈ. ਸੈਕ੍ਰੇਟਰੀ ਜੈ ਸ਼ਾਹ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ। ਪੀ.ਐੱਮ. ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਇਕ ਵਾਰ ਫਿਰ ਮੈਨੂੰ ਵਾਰਾਣਸੀ ਆਉਣ ਦਾ ਮੌਕਾ ਮਿਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮੈਂ ਇਕ ਅਜਿਹੇ ਦਿਨ ਕਾਸ਼ੀ ਆਇਆ ਹਾਂ, ਜਦੋਂ ਚੰਦਰਮਾ ਦੇ ਸ਼ਿਵ ਸ਼ਕਤੀ ਪੁਆਇਂਟ ਤਕ ਪਹੁੰਚਣ ਨੂੰ ਭਾਰਤ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਸ਼ਿਵ ਸ਼ਕਤੀ ਚੰਨ ਦਾ ਉਹ ਪੁਆਇੰਟ ਹੈ, ਜਿਥੇ ਪਿਛਲੇ ਮਹੀਨੇ 23 ਤਾਰੀਖ਼ ਨੂੰ ਸਾਡਾ ਚੰਦਰਯਾਨ ਲੈਂਡ ਹੋਇਆ ਸੀ। ਉਨ੍ਹਾਂ ਕਿਹਾ ਕਿ ਇਕ ਸ਼ਿਵ ਸ਼ਕਤੀ ਦਾ ਸਥਾਨ ਚੰਨ 'ਤੇ ਹੈ, ਦੂਜਾ ਸ਼ਿਵ ਸ਼ਕਤੀ ਦਾ ਸਥਾਨ ਮੇਰੀ ਕਾਸ਼ੀ 'ਚ ਹੈ। ਅੱਜ ਸ਼ਿਵ ਸ਼ਕਤੀ ਦੇ ਸਥਾਨ ਤੋਂ ਭਾਰਤ ਦੀ ਜਿੱਤ ਦੀ ਮੈਂ ਫਿਰ ਤੋਂ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ- ਵਿਆਹੀ ਔਰਤ ‘ਲਿਵ-ਇਨ ਪਾਰਟਨਰ’ ’ਤੇ ਨਹੀਂ ਲਾ ਸਕਦੀ ਜਬਰ-ਜ਼ਿਨਾਹ ਦਾ ਦੋਸ਼ : ਹਾਈ ਕੋਰਟ
ਪੂਰਵਾਂਚਲ ਦੇ ਨੌਜਵਾਨਾਂ ਲਈ ਵਰਦਾਨ ਹੋਵੇਗਾ ਸਟੇਡੀਅਮ
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਕਾਸ਼ੀ 'ਚ ਅੱਜ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਸਟੇਡੀਅਮ ਵਾਰਾਣਸੀ ਅਤੇ ਪੂਰਵਾਂਚਲ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਵੇਗਾ। ਇਹ ਸਟੇਡੀਅਮ ਬਣ ਕੇ ਜਦੋਂ ਤਿਆਰ ਹੋ ਜਾਵੇਗਾ ਤਾਂ ਇੱਥੇ ਇਕੱਠੇ 30 ਹਜ਼ਾਰ ਤੋਂ ਵੱਧ ਲੋਕ ਮੈਚ ਦੇਖ ਸਕਣਗੇ। ਮੈਂ ਜਾਣਦਾਂ ਹਾਂ ਕਿ ਜਦੋਂ ਤੋਂ ਸਟੇਡੀਅਮ ਦੀਆਂ ਤਸਵੀਰਾਂ ਬਾਹਰ ਆਈਆਂ ਹਨ, ਹਰ ਕਾਸ਼ੀ ਵਾਸੀ ਗਦਗਦ ਹੋ ਗਿਆ ਹੈ। ਮਹਾਦੇਵ ਦੀ ਨਗਰੀ 'ਚ ਬਣ ਰਹੇ ਸਟੇਡੀਅਮ ਦਾ ਡਿਜ਼ਾਈਨ ਖ਼ੁਦ ਮਹਾਦੇਵ ਨੂੰ ਸਮਰਪਿਤ ਹੈ।
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
450 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਸਟੇਡੀਅਮ
ਉੱਤਰ ਪ੍ਰਦੇਸ਼ ਸਰਕਾਰ ਨੇ ਸਟੇਡੀਅਮ ਦੀ ਜ਼ਮੀਨ ਲਈ 121 ਕਰੋੜ ਰੁਪਏ ਖਰਚ ਕੀਤੇ ਹਨ। ਬੀ.ਸੀ.ਸੀ.ਆਈ. ਸਟੇਡੀਅਮ ਦੇ ਨਿਰਮਾਣ ਲਈ ਕੁੱਲ ਮਿਲਾ ਕੇ 330 ਕਰੋੜ ਰੁਪਏ ਖਰਚ ਕਰਨ ਵਾਲੀ ਹੈ। ਸਟੇਡੀਅਮ ਰਾਹੀਂ ਵਾਰਾਣਸੀ 'ਚ ਪਹਿਲੀ ਵਾਰ ਇਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਨ ਵਾਲਾ ਹੈ। ਇਸ ਸਟੇਡੀਅਮ ਨੂੰ ਵਾਰਾਣਸੀ ਦੇ ਰਾਜਾਤਾਲਾਬ ਦੇ ਗੰਜਰੀ 'ਚ ਤਿਆਰ ਕੀਤਾ ਜਾਵੇਗਾ। ਇਸਨੂੰ ਬਣਾਉਣ 'ਚ ਕੁੱਲ ਮਿਲਾ ਕੇ 450 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਸਟੇਡੀਅਮ 30 ਏਕੜ ਤੋਂ ਜ਼ਿਆਦਾ ਖੇਤਰ 'ਚ ਫੈਲਿਆ ਹੋਵੇਗਾ।
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
ਇਹ ਵੀ ਪੜ੍ਹੋ- 'X' 'ਚ ਵੀ ਆਉਣ ਵਾਲਾ ਹੈ ਪੇਮੈਂਟ ਫੀਚਰ, G-Pay, Paytm ਤੇ PhonePe ਦੀ ਹੋਵੇਗੀ ਛੁੱਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8