ਪ੍ਰਧਾਨ ਮੰੰਤਰੀ ਮੋਦੀ ਨੇ ਭੂਟਾਨ ''ਚ ਆਪਣੇ ਹਮਰੁਤਬਾ ਨਾਲ ਕੀਤੀ ਗੱਲਬਾਤ

08/17/2019 6:21:43 PM

ਥਿੰਪੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਆਪਣੇ ਹਮਰੁਤਬਾ ਲੋਤੈ ਸ਼ੇਰਿੰਗ ਨਾਲ ਸ਼ਨੀਵਾਰ ਨੂੰ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਕਦਮਾਂ 'ਤੇ ਚਰਚਾ ਕੀਤੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਸਾਡੇ ਕਰੀਬੀ ਸਬੰਧਾਂ 'ਚ ਨਵੀਂ ਊਰਜਾ ਤੇ ਵਿਕਾਸ ਕਾਇਮ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਤੈ ਸ਼ੇਰਿੰਗ ਦੇ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਵੱਖ-ਵੱਖ ਖੇਤਰਾਂ 'ਚ ਸਾਡੀ ਹਿੱਸੇਦਾਰੀ ਹੋਰ ਵਧਾਉਣ ਦੇ ਕਦਮਾਂ ਬਾਰੇ ਚਰਚਾ ਕੀਤੀ ਗਈ। ਕੁਮਾਰ ਨੇ ਕਿਹਾ ਕਿ ਸ਼ਬਦਰੂੰਗ ਨਾਮਗਯਾਲ ਵਲੋਂ 1629 'ਚ ਬਣਾਏ ਸਿਮਟੋਕਾ ਜੋਂਗ 'ਚ ਐੱਮ.ਓ.ਯੂ. 'ਤੇ ਦਸਤਖਤ ਹੋਣਗੇ। ਸਿਮਤੋਕਾ ਜੋਂਗ ਭੂਟਾਨ 'ਚ ਸਭ ਤੋਂ ਪੁਰਾਣੇ ਸਥਲਾਂ 'ਚੋਂ ਇਕ ਹੈ ਤੇ ਇਹ ਮੱਠ ਤੇ ਪ੍ਰਸ਼ਾਸਨਿਕ ਮਾਮਲਿਆਂ ਦਾ ਕੇਂਦਰ ਹੈ। ਮੋਦੀ ਦੂਜੀ ਵਾਰ ਭੂਟਾਨ ਆਏ ਹਨ ਤੇ ਇਸ ਸਾਲ ਦੂਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭੂਟਾਨ ਯਾਤਰਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ੀਚੋਜੋਂਗ ਪੈਲੇਸ, ਭੂਟਾਨ 'ਚ ਰਸਮੀ ਸਵਾਗਤ ਸਮਾਗਮ 'ਚ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਕੁਮਾਰ ਨੇ ਟਵੀਟ ਕੀਤਾ ਕਿ ਭੂਟਾਨ ਦੇ ਨਰੇਸ਼ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਪੈਲੇਸ 'ਚ ਰਸਮੀ ਚਿਪਡ੍ਰੇਲ ਪ੍ਰਦਰਸ਼ਨ ਤੇ ਸਵਾਗਤ ਸਮਾਗਮ ਹੋਇਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਪਾਰੋ ਏਅਰਪੋਰਟ 'ਤੇ ਸ਼ਾਨਦਾਰ ਸਵਾਗਤ ਹੋਇਆ। ਭੂਟਾਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਖੁਦ ਸਵਾਗਤ ਕੀਤਾ। ਮੋਦੀ ਨੇ ਟਵੀਟ ਕੀਤਾ ਕਿ ਏਅਰਪੋਰਟ 'ਤੇ ਸਵਾਗਤ ਕਰਨ ਲਈ ਮੈਂ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ। ਉਨ੍ਹਾਂ ਦਾ ਵਿਵਹਾਰ ਦਿਲ ਨੂੰ ਛੂਹ ਗਿਆ।


Baljit Singh

Content Editor

Related News