ਕੋਰੋਨਾ ਵੈਕਸੀਨ ਡਿਵੈਲਪਮੈਂਟ ਨੂੰ ਲੈ ਕੇ PM ਮੋਦੀ ਨੇ ਕੀਤੀ ਬੈਠਕ

05/06/2020 2:12:46 AM

ਨਵੀਂ ਦਿੱਲੀ - ਦੁਨਿਆਭਰ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ‘ਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਇੱਥੇ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਕੋਰੋਨਾ ਵੈਕਸੀਨ ਡਿਵੈਲਪਮੈਂਟ, ਡਰਗ ਡਿਸਕਵਰੀ, ਡਾਇਗਨੋਸਿਸ ਅਤੇ ਟੈਸਟਿੰਗ ‘ਤੇ ਟਾਸਕ ਫੋਰਸ ਟੀਮ ਨਾਲ ਬੈਠਕ ਕੀਤੀ ਅਤੇ ਹੁਣ ਤੱਕ ਦੇ ਡਿਵੈਲਪਮੈਂਟ ਬਾਰੇ ਜਾਣਕਾਰੀ ਹਾਸਲ ਕੀਤੀ।
ਭਾਰਤੀ ਵੈਕਸੀਨ ਕੰਪਨੀਆਂ ਆਪਣੀ ਗੁਣਵੱਤਾ, ਨਿਰਮਾਣ ਸਮਰੱਥਾ ਅਤੇ ਸੰਸਾਰਿਕ ਮੌਜੂਦਗੀ ਲਈ ਜਾਣੀ ਜਾਂਦੀਆਂ ਹਨ। ਅੱਜ ਇਸ ਦੇ ਇਲਾਵਾ, ਉਹ ਸ਼ੁਰੂਆਤੀ ਪੜਾਅ ਦੇ ਵੈਕਸੀਨ ਡਿਵੈਲਪਮੈਂਟ ਰਿਸਰਚ ‘ਚ ਨਵੀਨਤਾਕਾਰੀ ਦੇ ਰੂਪ ‘ਚ ਸਾਹਮਣੇ ਆਏ ਹਨ। ਇਸ ਤਰ੍ਹਾਂ, ਭਾਰਤੀ ਸਿੱਖਿਆ ਅਤੇ ਸਟਾਰਟ-ਅਪ ਵੀ ਇਸ ਖੇਤਰ ‘ਚ ਅੱਗੇ ਵਧੇ ਹਨ।

ਭਾਰਤ ‘ਚ ਕੋਰੋਨਾ ਵੈਕਸੀਨ ਡਿਵੈਲਪਮੈਂਟ ਦੀ ਪ੍ਰਕਿਰਿਆ ‘ਚ 30 ਤੋਂ ਜ਼ਿਆਦਾ ਭਾਰਤੀ ਵੈਕਸੀਨ ਵਿਕਾਸ ਦੇ ਵੱਖ-ਵੱਖ ਪਣਾਅਵਾਂ ‘ਚ ਹਨ ਅਤੇ ਕੁੱਝ ਟਰਾਇਲ ਪੱਧਰ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸਭ ਚੀਜਾਂ ਦੇ ਮੱਦੇਨਜ਼ਰ ਕੋਰੋਨਾ ਨਾਲ ਲੜਨ ਲਈ ਚੱਲ ਰਹੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਹ ਵੀ ਦੇਖਿਆ ਗਿਆ ਹੈ ਕਿ ਪੂਰੇ ਦੇਸ਼ ‘ਚ ਪ੍ਰਯੋਗਸ਼ਾਲਾਵਾਂ ਦੇ ਲਿੰਕਜ਼ ਨਾਲ, ਆਰ.ਟੀ.-ਪੀ.ਸੀ.ਆਰ. ਐਪ੍ਰੋਚ ਅਤੇ ਐਂਟੀਬਾਡੀ ਦਾ ਪਤਾ ਲਗਾਉਣ ਲਈ ਦੋਨਾਂ ਪੱਧਰ ‘ਤੇ ਵੱਡੇ ਪੈਮਾਨੇ ‘ਤੇ ਵਾਧਾ ਹੋਇਆ ਹੈ।

 


Inder Prajapati

Content Editor

Related News