ਨਿਵੇਸ਼ ਅਤੇ ਵਿਕਾਸ ਰਫਤਾਰ ਵਧਾਉਣ ''ਤੇ PM ਮੋਦੀ ਦਾ ਮੰਥਨ

Tuesday, Dec 24, 2019 - 10:32 AM (IST)

ਨਿਵੇਸ਼ ਅਤੇ ਵਿਕਾਸ ਰਫਤਾਰ ਵਧਾਉਣ ''ਤੇ PM ਮੋਦੀ ਦਾ ਮੰਥਨ

ਨਵੀਂ ਦਿੱਲੀ—ਮੰਤਰੀ ਮੰਡਲ ਦੀ ਨਿਵੇਸ਼ ਅਤੇ ਵਾਧੇ 'ਤੇ ਨਵਗਠਿਤ ਕਮੇਟੀ ਦੀ ਪਹਿਲੀ ਮੀਟਿੰਗ ਸੋਮਵਾਰ ਨੂੰ ਹੋਈ ਹੈ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਸਰਕਾਰ ਸੁਸਤ ਪੈਂਦੀ ਅਰਥਵਿਵਸਥਾ ਨੂੰ ਪਟਰੀ 'ਤੇ ਲਿਆਉਣ ਲਈ ਖਰਚ ਵਧਾਉਣ 'ਤੇ ਗੌਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੀ ਨਿਵੇਸ਼ ਅਤੇ ਵਾਧੇ 'ਤੇ ਕਮੇਟੀ (ਸੀ.ਸੀ.ਆਈ.ਜੀ.) ਦੀ ਬੈਠਕ ਦੀ ਪ੍ਰਧਾਨਤਾ ਕੀਤੀ।
ਬੀ.ਜੇ.ਪੀ. ਦੇ ਇਸ ਸਾਲ ਮਈ 'ਚ ਸੱਤਾ 'ਚ ਆਉਣ ਦੇ ਬਾਅਦ ਇਸ ਦਾ ਗਠਨ ਜੂਨ 'ਚ ਕੀਤਾ ਗਿਆ ਸੀ। ਬੈਠਕ 'ਚ ਲਏ ਗਏ ਫੈਸਲਿਆਂ ਦਾ ਬਿਓਰਾ ਤੁਰੰਤ ਨਹੀਂ ਮਿਲਿਆ ਹੈ। ਕਮੇਟੀ ਦੇ ਚਾਰ ਹੋਰ ਮੈਂਬਰ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮ.ਐੱਸ.ਐੱਮ.ਈ. (ਵੱਡੇ, ਛੋਟੇ ਅਤੇ ਮੱਧ ਉੱਦਮ) ਮੰਤਰੀ ਨਿਤਿਨ ਗਡਕਰੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਾਮਰਸ ਰੇਲ ਮੰਤਰੀ ਪੀਊਸ਼ ਗੋਇਲ ਹਨ।
ਵਰਣਨਯੋਗ ਹੈ ਕਿ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ ਜੀ.ਡੀ.ਪੀ. ਵਾਧਾ ਦਰ 4.5 ਫੀਸਦੀ ਰਹੀ ਜੋ ਛੇ ਸਾਲ ਦਾ ਘੱਟੋ ਘੱਟ ਪੱਧਰ ਹੈ। ਨਿਵੇਸ਼ ਅਤੇ ਨਿਰਯਾਤ 'ਚ ਨਰਮੀ ਦੇ ਨਾਲ ਆਰਥਿਕ  ਵਾਧਾ ਹੌਲੀ ਹੋਇਆ ਹੈ।


author

Aarti dhillon

Content Editor

Related News