ਕੋਰੋਨਾ ਮਹਾਮਾਰੀ ਦੌਰਾਨ PM ਮੋਦੀ ਦੀ ਪਹਿਲੀ ਵਿਦੇਸ਼ ਯਾਤਰਾ, ਮਾਰਚ ’ਚ ਜਾਣਗੇ ਬੰਗਲਾਦੇਸ਼
Wednesday, Feb 24, 2021 - 11:15 PM (IST)
ਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਾਰਚ ਦੇ ਆਖਰ ’ਚ ਬੰਗਲਾਦੇਸ਼ ਦੇ ਦੌਰੇ ’ਤੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਪੀ. ਐੱਮ. ਮੋਦੀ ਦੀ ਯਾਤਰਾ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਕੂਟਨੀਤਕ ਗੱਲਬਾਤ ਹੋ ਰਹੀ ਹੈ। ਜੇਕਰ ਪੀ. ਐੱਮ. ਮੋਦੀ ਬੰਗਲਾਦੇਸ਼ ਦੇ ਦੌਰੇ ’ਤੇ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਕੋਰੋਨਾ ਮਹਾਮਾਰੀ ਦੇ ਵਿਚ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਸੂਤਰਾਂ ਅਨੁਸਾਰ ਪੀ. ਐੱਮ. ਮੋਦੀ 26 ਤੇ 27 ਮਾਰਚ ਦੇ ਵਿਚ ਢਾਕਾ ਜਾ ਸਕਦੇ ਹਨ। ਪੀ. ਐੱਮ. ਮੋਦੀ ਦੀ ਯਾਤਰਾ ਤੋਂ ਪਹਿਲਾਂ ਗ੍ਰਹਿ ਸਕੱਤਰ ਅਜੈ ਭੱਲਾ ਢਾਕਾ ਜਾਣਗੇ ਤੇ ਆਪਣੇ ਹਮਰੁਤਬਾ ਮੁਸ਼ਤਫਾ ਕਮਾਲਉਦੀਨ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 4 ਮਾਰਚ ਨੂੰ ਬੰਗਲਾਦੇਸ਼ ਦੌਰੇ ’ਤੇ ਹਨ, ਉਹ ਇਸ ਦੌਰਾਨ ਆਪਣੇ ਹਮਰੁਤਬਾ ਏ. ਕੇ. ਅਬਦੁਲ ਮੇਮਨ ਨਾਲ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਦੇ ਏਅਰ ਚੀਫ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਵੀ ਬੰਗਲਾਦੇਸ਼ ਦੀ ਤਿੰਨ ਦਿਨਾਂ ਦੌਰੇ ’ਤੇ ਹਨ। ਏਅਰ ਚੀਫ ਨੇ ਢਾਕਾ ’ਚ ਮੰਗਲਵਾਰ ਨੂੰ 1971 ਦੇ ਲਿਬਰੇਸ਼ਨ ਵਾਰ ’ਚ ਜਾਨ ਗੁਆਉਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਕੋਰੋਨਾ ਸੰਕਟ ਦੇ ਚੱਲਦੇ 24 ਮਾਰਚ 2020 ਨੂੰ ਦੇਸ਼ਭਰ ’ਚ ਲਾਕਡਾਊਨ ਲਗਾਇਆ ਗਿਆ। ਕੋਰੋਨਾ ਸੰਕਟ ਦੇ ਵਿਚ ਪੀ. ਐੱਮ. ਮੋਦੀ ਨੇ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਸੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।