ਗੁਜਰਾਤ ਬੱਸ ਹਾਦਸੇ ''ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਜ਼ਾਹਿਰ ਕੀਤਾ ਦੁੱਖ

09/30/2019 7:57:06 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਬਨਾਸਕਾਂਠਾ 'ਚ ਵਾਪਰੇ ਇਕ ਬੱਸ ਹਾਦਸੇ 'ਤੇ ਟਵੀਟ ਕਰ ਸੋਗ ਪ੍ਰਗਟਾਇਆ ਹੈ। ਦੱਸ ਦਈਏ ਕਿ ਗੁਜਰਾਤ ਦੇ ਬਨਾਸਕਾਂਠਾ 'ਚ ਇਕ ਬੱਸ ਪਲਟ ਗਈ ਜਿਸ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੱਸ 'ਚ 50 ਤੋਂ ਜ਼ਿਆਦਾ ਲੋਕ ਸਵਾਰ ਸਨ।

ਪੀ.ਐੱਮ. ਮੋਦੀ ਨੇ ਟਵੀਟ ਕੀਤਾ ਕਿ- 'ਬਨਾਸਕਾਂਠਾ ਤੋਂ ਦੁਖਦ ਖਬਰ ਮਿਲੀ ਹੈ। ਇਕ ਹਾਦਸੇ ਕਾਰਨ ਜਾਨ ਮਾਲ ਦੇ ਨੁਕਾਸਾਨ ਤੋਂ ਬੇਹੱਦ ਦੁਖੀ ਹਾਂ। ਦੁੱਖ ਦੇ ਇਸ ਸਮੇਂ 'ਚ, ਦੁਖੀ ਪਰਿਵਾਰਾਂ ਲਈ ਮੇਰੀ ਸੰਵੇਦਨਾ ਹੈ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ। ਜਲਦ ਹੀ ਉਹ ਠੀਕ ਹੋ ਜਾਣਗੇ।
ਬੱਸ ਹਾਦਸੇ 'ਤੇ ਬਨਾਸਕਾਂਠਾ ਦੇ ਵਧੀਕ ਜ਼ਿਲਾ ਸਿਹਤ ਅਧਿਕਾਰੀ ਐੱਸ.ਜੀ. ਸ਼ਾਹ ਨੇ ਦੱਸਿਆ ਕਿ ਇਸ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਬਾਜੀ ਮੰਦਰ ਤੋਂ ਪਰਤ ਰਹੀ ਇਕ ਬੱਸ ਅਚਾਨਕ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 21 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਕਰੀਬ 10 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਗੁਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਜ਼ਿਲਾ ਕਲੈਕਟਰ ਨਾਲ ਗੱਲਬਾਤ ਕਰ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਦੇਣ ਦੀ ਗੱਲ ਕਹੀ ਹੈ।

 


Inder Prajapati

Content Editor

Related News