''ਚੰਦਰਯਾਨ-2'' ਚੰਦਰਮਾ ਦੇ ਪੰਧ ''ਚ ਦਾਖਲ ਹੋਣ ''ਤੇ ਮੋਦੀ ਬੋਲੇ- Congratulations ਇਸਰੋ ਟੀਮ

Tuesday, Aug 20, 2019 - 04:35 PM (IST)

''ਚੰਦਰਯਾਨ-2'' ਚੰਦਰਮਾ ਦੇ ਪੰਧ ''ਚ ਦਾਖਲ ਹੋਣ ''ਤੇ ਮੋਦੀ ਬੋਲੇ- Congratulations ਇਸਰੋ ਟੀਮ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-2 ਦੇ ਸਫਲਤਾਪੂਰਵਕ ਚੰਦਰਮਾ ਦੇ ਪੰਧ 'ਚ ਦਾਖਲ ਹੋਣ 'ਤੇ ਇਸਰੋ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਚੰਦਰਮਾ ਦੀ ਮੀਲ ਦਾ ਪੱਥਰ ਮੰਨੀ ਜਾਣ ਵਾਲੀ ਯਾਤਰਾ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵੱਡੀ ਉਪਲੱਬਧੀ ਹਾਸਲ ਕਰਦੇ ਹੋਏ ਚੰਦਰਯਾਨ-2 ਨੂੰ ਚੰਦਰਮਾ ਦੇ ਪੰਧ 'ਚ ਸਫਲਤਾਪੂਰਵਕ ਸਥਾਪਤ ਕਰ ਦਿੱਤਾ। 

PunjabKesari


ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ, ''ਚੰਦਰਮਾ ਦੇ ਪੰਧ 'ਚ ਚੰਦਰਯਾਨ-2 ਦੇ ਦਾਖਲ ਕਰਨ 'ਤੇ ਟੀਮ ਇਸਰੋ ਨੂੰ ਵਧਾਈ। ਇਹ ਚੰਦਰਮਾ ਦੀ ਮੀਲ ਦਾ ਪੱਥਰ ਮੰਨੇ ਜਾਣ ਵਾਲੀ ਯਾਤਰਾ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ।'' ਉਨ੍ਹਾਂ ਨੇ ਮਿਸ਼ਨ ਦੀ ਸਫਲਤਾ ਲਈ ਖੁਸ਼ਕਿਸਮਤੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਪੁਲਾੜ ਏਜੰਸੀ ਦੇ ਬੈਂਗਲੁਰੂ ਹੈੱਡਕੁਆਰਟਰ ਨੇ ਇਕ ਬਿਆਨ 'ਚ ਕਿਹਾ ਕਿ 'ਲੂਨਰ ਆਰਬਿਟ ਇੰਸਸ਼ਰਨ' (ਐੱਲ. ਓ. ਆਈ.) ਪ੍ਰਕਿਰਿਆ ਸਵੇਰੇ 9 ਵਜ ਕੇ 2 ਮਿੰਟ 'ਤੇ ਸਫਲਤਾਪੂਰਵਕ ਪੂਰੀ ਹੋਈ। ਦੱਸਣਯੋਗ ਹੈ ਕਿ ਚੰਦਰਯਾਨ-2 ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ 2.43 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਕੇਂਦਰ ਤੋਂ ਕੀਤੀ ਗਈ ਸੀ।


author

Tanu

Content Editor

Related News