PM ਮੋਦੀ ਨੇ ਸੰਸਦੀ ਚੋਣਾਂ ’ਚ ਜਿੱਤ ਲਈ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ
Wednesday, Sep 22, 2021 - 10:19 AM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡੀਅਨ ਹਮ-ਰੁਤਬਾ ਜਸਟਿਨ ਟਰੂਡੋ ਨੂੰ ਚੋਣਾਂ ’ਚ ਮਿਲੀ ਸਫ਼ਲਤਾ ’ਤੇ ਉਨ੍ਹਾਂ ਨੂੰ ਬੁੱਧਵਾਰ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਜਾਰੀ ਰੱਖਣ ਦੇ ਇੱਛੁਕ ਹਨ। ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਮਿਲੀ ਹੈ ਪਰ ਬਹੁਮਤ ਹਾਸਲ ਕਰਨ ਦੀ ਉਨ੍ਹਾਂ ਦੀ ਮੰਸ਼ਾ ਪੂਰੀ ਨਹੀਂ ਹੋ ਸਕੀ ਹੈ। ਫ਼ਿਲਹਾਲ ਟਰੂਡੋ ਘੱਟ ਗਿਣਤੀ ਵਾਲੀ ਸਥਿਰ ਸਰਕਾਰ ਦੀ ਅਗਵਾਈ ਕਰਨਗੇ, ਜਿਸ ਨੂੰ ਨੇੜਲੇ ਭਵਿੱਖ ’ਚ ਡਿੱਗਾ ਸਕਣਾ ਵਿਰੋਧੀ ਧਿਰ ਲਈ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਕੈਨੇਡਾ ਫੈਡਰਲ ਚੋਣਾਂ : ਜਸਟਿਨ ਟਰੂਡੋ ਨੇ ਜਿੱਤੀ ਚੋਣ ਪਰ ਬਹੁਮਤ ਗਵਾਇਆ
ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ ਕਿ ਚੋਣਾਂ ਵਿਚ ਜਿੱਤ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧਾਈ। ਮੈਂ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨਾਲ ਹੀ ਗਲੋਬਲ ਅਤੇ ਬਹੁ-ਪੱਖੀ ਮੁੱਦਿਆਂ ’ਤੇ ਸਹਿਯੋਗ ਲਈ ਇਕੱਠੇ ਮਿਲ ਕੇ ਕੰਮ ਜਾਰੀ ਰੱਖਣ ਦਾ ਇੱਛੁਕ ਹਾਂ।
ਇਹ ਵੀ ਪੜ੍ਹੋ: ਕੈਨੇਡਾ ਫੈਡਰਲ ਚੋਣਾਂ : ਹਰਜੀਤ ਸੱਜਣ ਅਤੇ ਜਗਮੀਤ ਸਮੇਤ 17 ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤੀ ਚੋਣ
ਜ਼ਿਕਰਯੋਗ ਹੈ ਕਿ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀ ਤੁਲਨਾ ’ਚ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਲਿਬਰਲ ਪਾਰਟੀ 2019 ’ਚ ਜਿੱਤੀਆਂ ਗਈਆਂ ਸੀਟਾਂ ਤੋਂ ਇਕ ਵੱਧ ਯਾਨੀ ਕਿ 158 ਸੀਟਾਂ ’ਤੇ ਜਿੱਤ ਦੀ ਕਗਾਰ ’ਤੇ ਹੈ। ਉਹ ਹਾਊਸ ਆਫ਼ ਕਾਮਰਸ ਵਿਚ ਬਹੁਮਤ ਲਈ ਜ਼ਰੂਰੀ 170 ਸੀਟਾਂ ਤੋਂ ਅਜੇ 12 ਸੀਟਾਂ ਦੂਰ ਹਨ। ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ਜਿੱਤੀਆਂ ਹਨ। ਪਿਛਲੀਆਂ ਸੰਸਦੀ ਚੋਣਾਂ ਵਿਚ ਉਹ ਇੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੀ ਸੀ। ਅਜਿਹਾ ਨਹੀਂ ਲੱਗਦਾ ਕਿ ਟਰੂਡੋ ਉੱਚਿਤ ਸੀਟਾਂ ਜਿੱਤ ਸਕਣਗੇ ਪਰ ਉਹ ਸਥਿਰ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੀ ਸਥਿਤੀ ਵਿਚ ਹਨ।
ਇਹ ਵੀ ਪੜ੍ਹੋ: ਸੰਸਦੀ ਚੋਣਾਂ ’ਚ ਤੀਜੀ ਵਾਰ ਜਿੱਤ ਮਗਰੋਂ ਜਸਟਿਨ ਟਰੂਡੋ ਨੇ ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’