ਹਿਮਾਚਲੀ ਗੀਤ ਗਾਉਣ ਵਾਲੀ ਕੇਰਲ ਦੀ ਕੁੜੀ ਦੀ ਆਵਾਜ਼ ਸੁਣ ਖੁਸ਼ ਹੋਏ PM ਮੋਦੀ, ਦਿੱਤੀ ਵਧਾਈ

10/10/2020 6:07:43 PM

ਕੋਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਕੇਰਲ ਦੀ ਉਸ ਕੁੜੀ ਨੂੰ ਵਧਾਈ ਦਿੱਤੀ ਹੈ, ਜਿਸ ਦੀ ਸੁਰੀਲੀ ਆਵਾਜ਼ ਵਿਚ ਇਕ ਹਿਮਾਚਲੀ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਉਨ੍ਹਾਂ ਨੇ 9ਵੀਂ ਜਮਾਤ 'ਚ ਪੜ੍ਹਨ ਵਾਲੀ ਉਕਤ ਕੁੜੀ ਬਾਰੇ ਇਕ ਖ਼ਬਰ ਦਾ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਅਤੇ ਉਸ ਦੀ ਸੁਰੀਲੀ ਆਵਾਜ਼ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਮਨੋਰਮਾ ਨਿਊਜ਼ ਚੈਨਲ 'ਤੇ ਪ੍ਰਸਾਰਿਤ ਇਹ ਖ਼ਬਰ ਸਾਂਝਾ ਕਰਦੇ ਹੋਏ ਮਲਿਆਲਮ ਭਾਸ਼ਾ 'ਚ ਟਵੀਟ ਕੀਤਾ ਕਿ ਮੈਨੂੰ ਦੇਵਿਕਾ 'ਤੇ ਮਾਣ ਹੈ। ਉਸ ਦੇ ਸਰੀਲੇ ਗੀਤ ਨੇ 'ਇਕ ਭਾਰਤ, ਸ਼੍ਰੇਸ਼ਠ ਭਾਰਤ!' ਦੇ ਸਾਰ ਨੂੰ ਮਜ਼ਬੂਤ ਕੀਤਾ ਹੈ।

 

ਪ੍ਰਧਾਨ ਮੰਤਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਦੇਵਿਕਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਵਿਸ਼ਵਾਰ ਤੋਂ ਪਰ੍ਹੇ ਹੈ। ਮੈਂ ਬਹੁਤ ਖੁਸ਼ ਹਾਂ। ਜਦੋਂ ਮੈਂ ਗਾਣਾ ਗਾਇਆ ਸੀ, ਉਦੋਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਖ਼ੁਦ ਪ੍ਰਧਾਨ ਮੰਤਰੀ ਸਰ ਤੋਂ ਤਾਰੀਫ਼ ਮਿਲੇਗੀ। ਵਿਦਿਆਰਥਣ ਨੇ ਗੀਤ ਦਾ ਆਨੰਦ ਲੈਂਦੇ ਹੋਏ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਜ਼ਾਹਰ ਕੀਤਾ। 

ਮਨੋਰਮਾ ਨਿਊਜ਼ ਚੈਨਲ ਵਲੋਂ ਦਿਖਾਈ ਗਈ ਖ਼ਬਰ 'ਚ ਦੇਵਿਕਾ ਨੇ ਕਿਹਾ ਕਿ ਹੁਣ ਤੱਕ 40 ਲੱਖ ਤੋਂ ਵਧੇਰੇ ਲੋਕ ਉਸ ਦਾ ਵੀਡੀਓ ਵੇਖ ਚੁੱਕੇ ਹਨ। ਇਕ ਦਿਨ ਪਹਿਲਾਂ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਫੇਸਬੁੱਕ ਪੇਜ 'ਤੇ ਤਿਰੂਵਨੰਤਪੁਰਮ ਦੀ ਦੇਵਿਕਾ ਦਾ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿਚ ਉਹ  'ਚੰਬਾ ਕਿਤਨੀ...ਦੂਰ' ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਠਾਕੁਰ ਨੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਉਸ ਨੇ ਪੂਰੇ ਸੂਬੇ ਦਾ ਦਿਲ ਜਿੱਤ ਲਿਆ। ਠਾਕੁਰ ਨੇ ਦੇਵਿਕਾ ਨੂੰ ਹਿਮਾਚਲ ਪ੍ਰਦੇਸ਼ ਦੀ ਯਾਤਰਾ 'ਤੇ ਵੀ ਸੱਦਾ ਦਿੱਤਾ ਹੈ। ਤਿਰੂਵਨੰਤਪੁਰਮ ਦੇ ਪੋਟੱਮ ਸਥਿਤ ਕੇਂਦਰੀ ਸਕੂਲ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਦੇਵਿਕਾ ਨੇ 'ਇਕ ਭਾਰਤ, ਸ਼੍ਰੇਸ਼ਠ ਭਾਰਤ' ਤਹਿਤ ਇਹ ਹਿਮਾਚਲੀ ਗੀਤ ਗਾਇਆ ਸੀ। 


Tanu

Content Editor

Related News