PM ਮੋਦੀ ਨੇ ''ਗੋਲਡਨ ਬੁਆਏ'' ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਕਿਹਾ- ''''ਭਾਰਤ ਨੂੰ ਤੁਹਾਡੇ ''ਤੇ ਮਾਣ ਹੈ...''
Saturday, May 17, 2025 - 10:52 AM (IST)

ਨੈਸ਼ਨਲ ਡੈਸਕ- ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਦੋਹਾ ਡਾਈਮੰਡ ਲੀਗ 'ਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ 90 ਮੀਟਰ ਦੇ ਅੜਿੱਕੇ ਨੂੰ ਪਹਿਲੀ ਵਾਰ ਪਾਰ ਕੀਤਾ ਹੈ। ਉਹ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਤੇ ਦੁਨੀਆ ਦਾ 25ਵਾਂ ਜੈਵਲਿਨ ਥ੍ਰੋਅਰ ਬਣ ਗਿਆ ਹੈ। ਹਾਲਾਂਕਿ ਉਹ ਇਸ ਥ੍ਰੋ ਦੇ ਬਾਵਜੂਦ ਉਹ ਜਰਮਨੀ ਦੇ ਜੂਲੀਅਨ ਵੈਬਰ (91.06 ਮੀਟਰ) ਦੀ ਥ੍ਰੋ ਮਗਰੋਂ ਦੂਜੇ ਸਥਾਨ 'ਤੇ ਰਿਹਾ।
ਇਸ ਉਪਲੱਬਧੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਨੀਰਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, '' ਇਕ ਸ਼ਾਨਦਾਰ ਉਪਲੱਬਧੀ ! ਦੋਹਾ ਡਾਈਮੰਡ ਲੀਗ 2025 'ਚ 90 ਮੀਟਰ ਦੀ ਦੂਰੀ ਪਾਰ ਕਰਨ ਲਈ ਤੇ ਆਪਣੇ ਬੈਸਟ ਵਿਅਗਤੀਗਤ ਥ੍ਰੋ ਲਈ ਨੀਰਜ ਚੋਪੜਾ ਨੂੰ ਵਧਾਈ। ਉਸ ਨੂੰ ਇਹ ਨਤੀਜਾ ਉਸ ਦੀ ਅਣਥੱਕ ਮਿਹਨਤ, ਅਨੁਸ਼ਾਸਨ ਤੇ ਉਸ ਦੇ ਸ਼ੌਂਕ ਕਾਰਨ ਮਿਲਿਆ ਹੈ। ਤੁਹਾਡੀ ਇਸ ਉਪਲੱਬਧੀ 'ਤੇ ਭਾਰਤ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ।''
A spectacular feat! Congratulations to Neeraj Chopra for breaching the 90 m mark at Doha Diamond League 2025 and achieving his personal best throw. This is the outcome of his relentless dedication, discipline and passion. India is elated and proud. @Neeraj_chopra1 pic.twitter.com/n33Zw4ZfIt
— Narendra Modi (@narendramodi) May 17, 2025
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਸ਼ੀਆ 'ਚੋਂ ਸਿਰਫ਼ ਪਾਕਿਸਤਾਨ ਦੇ ਅਰਸ਼ਦ ਨਦੀਮ (92.97) ਤੇ ਚੀਨ ਦੇ ਚਾਓ ਸੁਨ ਚੇਂਗ (91.36) ਹੀ 90 ਮੀਟਰ ਦੇ ਅੰਕੜੇ ਨੂੰ ਪਾਰ ਕਰ ਸਕੇ ਸਨ। ਹੁਣ ਨੀਰਜ ਇਸ ਥ੍ਰੋ ਨਾਲ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e