PM ਮੋਦੀ ਨੇ ਪੁਤਿਨ ਨੂੰ ਕੀਤਾ ਫੋਨ, ਕਿਹਾ-ਗੱਲਬਾਤ ਤੇ ਕੂਟਨੀਤੀ ਨਾਲ ਹੋਵੇ ਯੂਕ੍ਰੇਨ-ਰੂਸ ਜੰਗ ਦਾ ਹੱਲ

Saturday, Dec 17, 2022 - 02:51 AM (IST)

PM ਮੋਦੀ ਨੇ ਪੁਤਿਨ ਨੂੰ ਕੀਤਾ ਫੋਨ, ਕਿਹਾ-ਗੱਲਬਾਤ ਤੇ ਕੂਟਨੀਤੀ ਨਾਲ ਹੋਵੇ ਯੂਕ੍ਰੇਨ-ਰੂਸ ਜੰਗ ਦਾ ਹੱਲ

ਨਵੀਂ ਦਿੱਲੀ (ਯੂ. ਐੱਨ. ਆਈ.)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਅੱਜ ਗੱਲ ਕੀਤੀ ਅਤੇ ਮੁੜ ਕਿਹਾ ਕਿ ਯੂਕ੍ਰੇਨ ਤੇ ਰੂਸ ਵਿਚਾਲੇ ਵਿਵਾਦ ਦੇ ਹੱਲ ਦਾ ਇਕਲੌਤਾ ਉਪਾਅ ਗੱਲਬਾਤ ਤੇ ਕੂਟਨੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਟੈਲੀਫੋਨ ’ਤੇ ਹੋਈ ਗੱਲਬਾਤ ’ਚ ਦੋਵਾਂ ਨੇਤਾਵਾਂ ਨੇ ਐੱਸ. ਸੀ. ਓ. ਸਿਖਰ ਸੰਮੇਲਨ ਦੇ ਨਾਲ-ਨਾਲ ਸਮਰਕੰਦ ’ਚ ਆਪਣੀ ਬੈਠਕ ਤੋਂ ਬਾਅਦ ਊਰਜਾ ਦੇ ਖੇਤਰ ’ਚ ਸਹਿਯੋਗ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਹੋਰ ਪ੍ਰਮੁੱਖ ਖੇਤਰਾਂ ਦੇ ਨਾਲ-ਨਾਲ ਦੋ-ਪੱਖੀ ਸਬੰਧਾਂ ਦੇ ਕਈ ਪਹਿਲੂਆਂ ਦੀ ਸਮੀਖਿਆ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪੁਲਸ ਹੱਥ ਲੱਗੀ ਸਫ਼ਲਤਾ, ਟਿੰਮੀ ਚਾਵਲਾ-ਗੰਨਮੈਨ ਕਤਲਕਾਂਡ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਮੋਦੀ ਨੇ ਯੂਕ੍ਰੇਨ ’ਚ ਚੱਲ ਰਹੇ ਸੰਘਰਸ਼ ਦੇ ਸਬੰਧ ’ਚ ਗੱਲਬਾਤ ਅਤੇ ਕੂਟਨੀਤੀ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਕਿਹਾ ਕਿ ਵਿਵਾਦਾਂ ਦੇ ਹੱਲ ਦਾ ਇਹੀ ਇਕਲੌਤਾ ਉਪਾਅ ਹੈ। ਰੂਸ ਦੇ ਦੂਤਘਰ ਅਨੁਸਾਰ ਪੁਤਿਨ ਨੇ ਮੋਦੀ ਦੀ ਅਪੀਲ ’ਤੇ ਯੂਕ੍ਰੇਨ-ਰੂਸ ਜੰਗ ਬਾਰੇ ਆਪਣੇ ਅੰਦਾਜ਼ੇ ਅਤੇ ਵਿਚਾਰ ਨੂੰ ਸਾਂਝਾ ਕੀਤਾ। ਦੋਵਾਂ ਨੇਤਾਵਾਂ ਨੇ ਇਕ-ਦੂਜੇ ਦੇ ਸੰਪਰਕ ’ਚ ਰਹਿਣ ’ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਦੇ ਨਾਲ ਜੀ-20 ’ਚ ਭਾਰਤ ਦੀ ਮੌਜੂਦਾ ਪ੍ਰਧਾਨਗੀ ਬਾਰੇ ਵੀ ਚਰਚਾ ਕੀਤੀ ਅਤੇ ਇਸ ਦੀ ਮੁੱਖ ਪਹਿਲ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਭਾਰਤੀ ਦੀ ਪ੍ਰਧਾਨਗੀ ਦੌਰਾਨ ਦੋਵਾਂ ਦੇਸ਼ਾਂ ਦੇ ਇਕੱਠੇ ਕੰਮ ਕਰਨ ਬਾਰੇ ਵੀ ਉਮੀਦ ਜਤਾਈ।

ਇਹ ਖ਼ਬਰ ਵੀ ਪੜ੍ਹੋ : ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ


author

Manoj

Content Editor

Related News