ਅਗਲੇ ਮਹੀਨੇ ਅੰਗਰੇਜ਼ੀ ''ਚ ਉਪਲੱਬਧ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦੀਆਂ ਕਵਿਤਾਵਾਂ ਦੀ ਕਿਤਾਬ
Saturday, Jul 30, 2022 - 05:39 PM (IST)
ਨਵੀਂ ਦਿੱਲੀ (ਭਾਸ਼ਾ)- ਗੁਜਰਾਤੀ ਭਾਸ਼ਾ 'ਚ ਲਿਖੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਵਿਤਾਵਾਂ ਦੀ ਕਿਤਾਬ ਅਗਸਤ ਮਹੀਨੇ 'ਚ ਅੰਗਰੇਜ਼ੀ ਐਡੀਸ਼ਨ 'ਚ ਵੀ ਉਪਲੱਬਧ ਹੋਵੇਗੀ। ਕਈ ਸਾਲਾਂ ਦੌਰਾਨ ਲਿਖੀ ਗਈ ਅਤੇ 'ਆਂਖ ਆ ਧਨਯਾ ਛੇ' ਟਾਈਟਲ ਨਾਲ ਸੰਕਲਿਤ ਕਿਤਾਬ ਨੂੰ ਸਭ ਤੋਂ ਪਹਿਲਾਂ ਸਾਲ 2007 'ਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਨੂੰ ਫਿਲਮ ਪੱਤਰਕਾਰ ਅਤੇ ਇਤਿਹਾਸਕਾਰ ਭਾਵਨਾ ਸੌਮਿਆ ਨੇ ਅੰਗਰੇਜ਼ੀ 'ਚ ਅਨੁਵਾਦ ਕੀਤਾ ਹੈ।
ਅਨੁਵਾਦਕ ਨੇ ਕਿਹਾ,“ਇਹ ਕਵਿਤਾਵਾਂ ਤਰੱਕੀ, ਨਿਰਾਸ਼ਾ, ਇਮਤਿਹਾਨ, ਹਿੰਮਤ ਅਤੇ ਹਮਦਰਦੀ ਦੇ ਪ੍ਰਗਟਾਵੇ ਨਾਲ ਭਰੀਆਂ ਹੋਈਆਂ ਹਨ। ਇਹ ਸਹਿਜਤਾ ਅਤੇ ਰਹੱਸ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਅਸਪਸ਼ਟਤਾਵਾਂ ਦਾ ਜ਼ਿਕਰ ਕਰਦੀ ਹੈ, ਜੋ ਉਹ ਸੁਲਝਾਉਣਾ ਚਾਹੁੰਦੇ ਹਨ। ਮੇਰਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਲੇਖਨੀ ਨੂੰ ਵੱਖ ਕਰਦੀ ਹੈ। ਇਸ 'ਚ ਭਾਵਨਾ, ਮੰਥਨ, ਉਸ ਦੀ ਊਰਜਾ ਅਤੇ ਆਸ਼ਾਵਾਦ ਹੈ, ਜਿਸ ਨੂੰ ਉਹ ਖੁੱਲ੍ਹ ਕੇ ਪ੍ਰਗਟ ਕਰਦਾ ਹੈ, ਇਹ ਭਾਵਨਾ ਪ੍ਰਭਾਵਿਤ ਕਰਦੀ ਹੈ।'' ਸੌਮਿਆ ਨੇ ਮੋਦੀ ਦੀ ਸਾਲ 2020 'ਚ ਗੁਜਰਾਤੀ ਭਾਸ਼ਾ 'ਚ ਪ੍ਰਕਾਸ਼ਿਤ ਕਿਤਾਬ 'ਮਾਂ ਕੋ ਪੱਤਰ' ਦਾ ਵੀ ਅਨੁਵਾਦ ਕੀਤਾ ਹੈ। ਇਸ 'ਚ ਉਹ ਇਕ ਨੌਜਵਾਨ ਵਿਅਕਤੀ ਵਜੋਂ ਦੇਰੀ ਮਾਂ ਨੂੰ ਚਿੱਠੀ ਲਿਖਦੇ ਹਨ।''