PM ਮੋਦੀ ਨੇ ਨਿਤੀਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਇੰਝ ਕੀਤੀ ਪ੍ਰਸ਼ੰਸਾ

03/01/2020 11:28:30 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਵੀ ਕੀਤੀ। ਪੀ. ਐੱਮ. ਮੋਦੀ ਨੇ ਨਿਤੀਸ਼ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਜ਼ਮੀਨੀ ਪੱਧਰ ਤੋਂ 'ਉੱਠਿਆ' ਲੋਕਪ੍ਰਿਅ ਨੇਤਾ ਦੱਸਿਆ।

PunjabKesari

ਮੋਦੀ ਨੇ ਟਵੀਟ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਅਤੇ ਮੇਰੇ ਦੋਸਤ ਨਿਤੀਸ਼ ਕੁਮਾਰ ਜੀ ਨੂੰ ਸ਼ੁੱਭਕਾਮਨਾਵਾਂ। ਜ਼ਮੀਨੀ ਪੱਧਰ ਤੋਂ ਉੱਠੇ ਲੋਕਪ੍ਰਿਅ ਨੇਤਾ ਨਿਤੀਸ਼ ਬਿਹਾਰ ਦਾ ਵਿਕਾਸ ਕਰਨ 'ਚ ਮੋਹਰੀ ਹਨ। ਸਮਾਜਿਕ ਮਜ਼ਬੂਤੀਕਰਨ ਲਈ ਉਨ੍ਹਾਂ ਦਾ ਜਨੂੰਨ ਧਿਆਨਯੋਗ ਹੈ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਇੱਥੇ ਦੱਸ ਦੇਈਏ ਕਿ ਜਨਤਾ ਦਲ ਯੂਨਾਈਟੇਡ ਪ੍ਰਧਾਨ ਨਿਤੀਸ਼ ਕੁਮਾਰ ਐਤਵਾਰ ਭਾਵ ਅੱਜ 69 ਸਾਲ ਦੇ ਹੋ ਗਏ ਹਨ। ਉਨ੍ਹਾਂ ਦੀ ਪਾਰਟੀ ਭਾਜਪਾ ਦੀ ਸਹਿਯੋਗੀ ਹੈ।


Tanu

Content Editor

Related News