ਜਰਮਨੀ 'ਚ PM ਮੋਦੀ ਦਾ ਨਿੱਘਾ ਸਵਾਗਤ, ਹਵਾਈ ਅੱਡੇ ਪਹੁੰਚੇ ਕਈ ਅਧਿਕਾਰੀ

Monday, May 02, 2022 - 11:09 AM (IST)

ਜਰਮਨੀ 'ਚ PM ਮੋਦੀ ਦਾ ਨਿੱਘਾ ਸਵਾਗਤ, ਹਵਾਈ ਅੱਡੇ ਪਹੁੰਚੇ ਕਈ ਅਧਿਕਾਰੀ

ਬਰਲਿਨ( ਏਜੰਸੀ): ਤਿੰਨ ਦਿਨਾਂ ਯੂਰਪ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸਵੇਰੇ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਜਰਮਨੀ ਦੇ ਚਾਂਸਲਰ ਓਲਾਫ ਸ਼ਾਲਜ਼ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਕਈ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪ੍ਰੋਗਰਾਮ ਵੀ ਹੈ।ਬਰਲਿਨ ਪਹੁੰਚਣ 'ਤੇ ਪੀਐਮ ਨੇ ਇੱਕ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਮੋਦੀ ਨੇ ਟਵੀਟ 'ਚ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਦੌਰਾ ਭਾਰਤ ਅਤੇ ਜਰਮਨੀ ਦੀ ਦੋਸਤੀ ਨੂੰ ਮਜ਼ਬੂਤ ਕਰੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ ਮੂਲ ਦੇ ਨੰਦ ਮੂਲਚੰਦਾਨੀ ਬਣੇ CIA ਦੇ ਪਹਿਲੇ ਤਕਨੀਕੀ ਅਧਿਕਾਰੀ

ਦੱਸ ਦੇਈਏ ਕਿ ਪੀਐਮ ਮੋਦੀ ਐਤਵਾਰ ਦੇਰ ਰਾਤ ਜਰਮਨੀ ਲਈ ਰਵਾਨਾ ਹੋਏ। ਇਸ ਦੌਰਾਨ ਪੀਐਮ ਮੋਦੀ ਤਿੰਨ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਤਿੰਨ ਦਿਨਾਂ ਯੂਰਪੀ ਦੌਰੇ ਬਾਰੇ ਜਾਣਕਾਰੀ ਦਿੱਤੀ। ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਯੂਰਪ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਚੋਣਾਂ ਦੇ ਮੌਕੇ ਹਨ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ ਭਾਰਤ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ਵਿੱਚ ਪ੍ਰਮੁੱਖ ਭਾਈਵਾਲ ਹਨ। ਉਹ ਆਪਣੇ ਯੂਰਪੀ ਭਾਈਵਾਲਾਂ ਨਾਲ ਭਾਰਤ ਦੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।

ਡੈਨਮਾਰਕ ਅਤੇ ਫਰਾਂਸ ਵੀ ਜਾਣਗੇ ਮੋਦੀ
ਪੀ.ਐੱਮ. ਮੋਦੀ ਜਰਮਨੀ ਦੇ ਬਾਅਦ ਡੇਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਦੇ ਸੱਦੇ 'ਤੇ ਤਿੰਨ ਅਤੇ ਚਾਰ ਮਈ ਨੂੰ ਕੋਪੇਨਹੇਗਨ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਫ੍ਰੈਡਰਿਕਸ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ ਅਤੇ ਦੂਜੇ ਭਾਰਤ-ਨਾਰਡਿਕ ਸਿਖਰ ਸੰਮੇਲਨ ਵਿਚ ਭਾਗ ਲੈਂਗੇ।

ਫਰਾਂਸ ਦੇ ਰਾਸ਼ਟਰਪਤੀ ਨਾਲ ਵੀ ਕਰਨਗੇ ਮੁਲਾਕਾਤ
ਆਪਣੀ ਯਾਤਰਾ ਦੇ ਅੰਤਮ ਪੜਾਅ ਵਿਚ ਮੋਦੀ ਫਰਾਂਸ ਵਿਚ ਰੁਕਣਗੇ।ਮੋਦੀ ਉੱਥੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਹੈ।ਵਿਦੇਸ਼ ਮੰਤਰਾਲੇ (MEA) ਨੇ ਪ੍ਰਧਾਨ ਮੰਤਰੀ ਮੋਦੀ ਦੇ ਯੂਰਪੀ ਦੌਰੇ 'ਤੇ ਇੱਕ ਟਵੀਟ ਵਿੱਚ ਕਿਹਾ,"ਇਹ ਦੌਰਾ ਸਾਂਝੇਦਾਰੀ ਨੂੰ ਡੂੰਘਾ ਕਰਨ, ਰਣਨੀਤਕ ਕਨਵਰਜੈਂਸ ਨੂੰ ਵਧਾਉਣ ਅਤੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਤਾਲਮੇਲ ਵਧਾਉਣ ਦਾ ਇੱਕ ਮੌਕਾ ਹੈ।"

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News