ਪੀ.ਐੱਮ. ਮੋਦੀ ਪਹੁੰਚੇ ਡੈਨਮਾਰਕ, ਹਵਾਈ ਅੱਡੇ ''ਤੇ ਖੁਦ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਕੀਤਾ ਸਵਾਗਤ

05/03/2022 4:54:46 PM

ਕੋਪਨਹੇਗਨ (ਬਿਊਰੋ): ਤਿੰਨ ਦਿਨਾਂ ਯੂਰਪ ਦੌਰੇ 'ਤੇ ਗਏ ਪੀ.ਐੱਮ. ਨਰਿੰਦਰ ਮੋਦੀ ਮੰਗਲਵਾਰ ਦੁਪਹਿਰ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚੇ। ਪੀ.ਐੱਮ. ਮੋਦੀ ਜਰਮਨੀ ਦੇ ਦੌਰੇ ਤੋਂ ਬਾਅਦ ਇੱਥੇ ਪਹੁੰਚੇ ਹਨ। ਕੋਪਨਹੇਗਨ ਪਹੁੰਚਣ 'ਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਪੀ.ਐੱਮ. ਮੋਦੀ ਦਾ ਨਿੱਘਾ ਸਵਾਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮੋਦੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨਾਲ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਕਰਨਗੇ ਅਤੇ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਤੋਂ ਬਾਅਦ ਉਹ ਬਿਜ਼ਨਸ ਰਾਊਂਡ ਟੇਬਲ ਕਾਨਫਰੰਸ 'ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਮਹਾਰਾਣੀ ਮਾਰਗਰੇਥ-2 ਨਾਲ ਵੀ ਮੁਲਾਕਾਤ ਕਰਨਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਅੱਜ ਡੈਨਮਾਰਕ 'ਚ, ਰਾਣੀ ਨਾਲ ਡਿਨਰ, ਨਾਰਡਿਕ ਦੇਸ਼ਾਂ ਨਾਲ ਮੀਟਿੰਗ, ਜਾਣੋ ਦੌਰੇ ਦੀ ਅਹਿਮੀਅਤ

ਦੱਸ ਦੇਈਏ ਕਿ ਪੀਐਮ ਮੋਦੀ ਸੋਮਵਾਰ ਨੂੰ ਜਰਮਨੀ ਪਹੁੰਚੇ ਸਨ। ਭਾਰਤ ਅਤੇ ਜਰਮਨੀ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ। ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਜਰਮਨੀ ਦੇ ਆਰਥਿਕ ਸਹਿਕਾਰਤਾ ਅਤੇ ਵਿਕਾਸ ਮੰਤਰੀ ਵੇਂਜਾ ਸ਼ੁਲਜ਼ ਵਿਚਕਾਰ ਇੱਕ ਵਰਚੁਅਲ ਮੀਟਿੰਗ ਵਿੱਚ ਖੇਤੀਬਾੜੀ ਸੈਕਟਰ ਬਾਰੇ ਇੱਕ ਮਹੱਤਵਪੂਰਨ ਸਮਝੌਤਾ ਹੋਇਆ। ਸਮਝੌਤਾ ਖੇਤੀਬਾੜੀ ਸੈਕਟਰ ਵਿੱਚ ਕੁਦਰਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ 'ਤੇ ਕੇਂਦਰਿਤ ਹੈ। ਇਸ ਤਹਿਤ ਦੋਵੇਂ ਦੇਸ਼ ਇਸ ਖੇਤਰ ਵਿੱਚ ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨਗੇ ਅਤੇ ਜਾਣਕਾਰੀ ਸਾਂਝੀ ਕਰਨਗੇ।


Vandana

Content Editor

Related News