ਪਲਾਸਟਿਕ ਦੀਆਂ ਖ਼ਰਾਬ ਬੋਤਲਾਂ ਨੂੰ 'ਰਿਸਾਈਕਲ' ਕਰ ਬਣਾਈ ਜੈਕੇਟ ਪਹਿਨ ਸੰਸਦ ਪੁੱਜੇ PM ਮੋਦੀ
Wednesday, Feb 08, 2023 - 01:32 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਸਟਿਕ ਦੀਆਂ ਬੋਤਲਾਂ ਨੂੰ ਰਿਸਾਈਕਲ ਕਰ ਕੇ ਬਣਾਈ ਗਈ ਸਮੱਗਰੀ ਨਾਲ ਬਣੀ ਸਦਰੀ (ਜੈਕੇਟ) ਪਹਿਨ ਕੇ ਬੁੱਧਵਾਰ ਨੂੰ ਸੰਸਦ ਪਹੁੰਚੇ। ਪ੍ਰਧਾਨ ਮੰਤਰੀ ਸਵੇਰੇ ਰਾਜ ਸਭਾ 'ਚ ਹਲਕੇ ਨੀਲੇ ਰੰਗ ਦੀ ਜੈਕੇਟ ਪਹਿਨੇ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਦੀ ਜੈਕੇਟ ਪਲਾਸਟਿਕ ਦੀਆਂ ਬੋਤਲਾਂ ਨੂੰ 'ਰਿਸਾਈਕਲ' ਕਰ ਕੇ ਬਣੀ ਸਮੱਗਰੀ ਦੀ ਹੈ।
ਦੱਸਣਯੋਗ ਹੈ ਕਿ ਇਹ ਜੈਕੇਟ ਇੰਡੀਅਨ ਆਇਲ ਨੇ ਉਨ੍ਹਾਂ ਨੂੰ ਭੇਟ ਕੀਤੀ। ਕੰਪਨੀ ਨੇ ਪੈਟਰੋਲ ਪੰਪ ਅਤੇ ਐੱਲ.ਪੀ.ਜੀ. ਏਜੰਸੀ 'ਤੇ ਤਾਇਨਾਤ ਆਪਣੇ ਕਰਮਚਾਰੀਆਂ ਲਈ ਅਜਿਹੀ ਵਰਦੀ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਜੈਕੇਟ ਲਈ ਕੱਪੜਾ ਤਾਮਿਲਨਾਡੂ ਦੇ ਕਰੂਰ ਦੀ ਕੰਪਨੀ ਸ਼੍ਰੀ ਰੇਂਗ ਪਾਲੀਮਰਸ ਨੇ ਬਣਾਇਆ ਹੈ। ਇਸ ਤਰ੍ਹਾਂ ਦੀ ਜੈਕੇਟ ਬਣਾਉਣ 'ਚ 15 ਬੋਤਲਾਂ ਦਾ ਇਸਤੇਮਾਲ ਹੁੰਦਾ ਹੈ। ਉੱਥੇ ਹੀ ਇਕ ਪੂਰੀ ਯੂਨੀਫਾਰਮ ਬਣਾਉਣ 'ਚ ਔਸਤਨ 28 ਬੋਤਲਾਂ ਦਾ ਇਸਤੇਮਾਲ ਹੁੰਦਾ ਹੈ।