ਸੈਂਟਰਲ ਵਿਸਟਾ ਦੀ ਕੰਸਟ੍ਰਕਸ਼ਨ ਸਾਈਟ 'ਤੇ ਪਹੁੰਚੇ PM ਮੋਦੀ, ਨਵੇਂ ਸੰਸਦ ਭਵਨ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
Sunday, Sep 26, 2021 - 11:20 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਰਾਤ ਨੂੰ ਸੈਂਟਰਲ ਵਿਸਟਾ ਦੀ ਕੰਸਟ੍ਰਕਸ਼ਨ ਸਾਈਟ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਪੀ.ਐੱਮ. ਮੋਦੀ ਰਾਤ ਕਰੀਬ 8.45 ਵਜੇ ਨਿਰਮਾਣ ਸਥਾਨ 'ਤੇ ਗਏ ਸਨ। ਉਨ੍ਹਾਂ ਨੇ ਸਾਈਟ 'ਤੇ ਤਕਰੀਬਨ ਇਕ ਘੰਟੇ ਦਾ ਸਮਾਂ ਬਿਤਾਇਆ ਅਤੇ ਨਿਰਮਾਣ ਦੀ ਸਥਿਤੀ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦੀ ਪਹਿਲੀ ਤੋਂ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕੰਸਟ੍ਰਕਸ਼ਨ ਸਾਈਟ 'ਤੇ ਪਾਏ ਜਾਣ ਵਾਲਾ ਹੈਲਮੇਟ ਵੀ ਪਾਇਆ। ਰਾਜਧਾਨੀ ਦਿੱਲੀ 'ਚ ਬਣ ਰਹੇ ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਨਵੇਂ ਸੰਸਦ ਭਵਨ ਦਾ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੀ.ਐੱਮ. ਮੋਦੀ ਨੇ ਇਥੇ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਨਿਰਮਾਣ ਕਾਰਜ ਬਾਰੇ ਅਪਡੇਟ ਲਈ।
ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ
ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਿਰਮਾਣ ਸਥਾਨ 'ਤੇ ਬਣਨ ਵਾਲੇ ਨਵੇਂ ਸੰਸਦ ਭਵਨ ਦੇ ਬਾਰੇ 'ਚ ਜਾਣਕਾਰੀ ਵੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਚਿੱਟੇ ਰੰਗ ਦਾ ਕੁੜਤਾ ਪਾਇਆ ਹੋਇਆ ਸੀ।ਸੈਂਟਰਲ ਵਿਸਟਾ ਪ੍ਰੋਜੈਕਟ 'ਤੇ ਰੋਕ ਲਾਉਣ ਦੀ ਵੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਮੰਗ ਕੀਤੀ ਗਈ ਸੀ ਅਤੇ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਹਾਲਾਂਕਿ ਕੋਰਟ ਨੇ ਰੋਕ ਲਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ
ਨਵੇਂ ਸੰਸਦ ਭਵਨ ਦਾ ਨਿਰਮਾਣ ਅਗਲੇ ਸਾਲ ਤੱਕ ਹੋ ਜਾਵੇਗਾ। ਇਸ ਲਈ ਵੱਡੀ ਗਿਣਤੀ 'ਚ ਮਜ਼ਦੂਰ ਦਿਨ-ਰਾਤ ਤੇਜ਼ੀ ਨਾਲ ਕੰਮ ਕਰ ਰਹੇ ਹਨ। ਨਵਾਂ ਸੰਸਦ ਭਵਨ ਪੁਰਾਣੇ ਭਵਨ ਤੋਂ 17 ਹਜ਼ਾਰ ਵਰਗਮੀਟਰ ਵੱਡਾ ਹੋਵੇਗਾ। ਇਹ 971 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 64,500 ਵਰਗ ਮੀਟਰ ਖੇਤਰ 'ਚ ਬਣੇਗਾ। ਇਸ ਦਾ ਠੇਕਾ ਟਾਟਾ ਪ੍ਰੋਜੈਕਟਸ ਲਿਮਟਿਡ ਨੂੰ ਦਿੱਤਾ ਗਿਆ ਹੈ ਅਤੇ ਇਸ ਦਾ ਡਿਜ਼ਾਈਨ ਐੱਚ.ਸੀ.ਪੀ. ਡਿਜ਼ਾਈਨ, ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।