ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ

10/20/2020 6:29:47 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰ ਦੇ ਨਾਮ ਸੰਦੇਸ਼ ਦਿੱਤਾ। ਇਸ ਬਾਰੇ ਉਨ੍ਹਾਂ ਅੱਜ ਦੁਪਹਿਰ ਟਵੀਟ ਕਰ ਕੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕੋਰੋਨਾ ਕਾਲ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਇਹ 7ਵਾਂ ਸੰਬੋਧਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ  ਕੋਰੋਨਾ ਵਾਇਰਸ ਦੀ ਮਹਾਮਾਰੀ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ ਲੜਾਈ ਵਿਚ ਜਨਤਾ ਕਰਫਿਊ ਤੋਂ ਲੈ ਕੇ ਅੱਜ ਤੱਕ ਦੇਸ਼ ਨੇ ਲੰਬੀ ਲੜਾਈ ਲੜੀ ਹੈ ਪਰ ਅਜੇ ਕੋਰੋਨਾ ਖ਼ਿਲਾਫ ਲੜਾਈ ਜਾਰੀ ਹੈ। ਤਿਉਹਾਰਾਂ ਦੇ ਮੌਸਮ ਵਿਚ ਬਜ਼ਾਰਾਂ ਵਿਚ ਰੌਣਕ ਪਰਤ ਰਹੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਕਿ ਤਾਲਾਬੰਦੀ ਭਾਵੇਂ ਹੀ ਹਟੀ ਹੈ ਪਰ ਵਾਇਰਸ ਨਹੀਂ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਭਲੀ ਸਥਿਤੀ ਨੂੰ ਵਿਗੜਨ ਨਹੀਂ ਦੇਣਾ ਹੈ। ਭਾਰਤ ਦੇ ਹਾਲਤ ਦੁਨੀਆ ਤੋਂ ਬਿਹਤਰ ਹਨ। ਦੇਸ਼ 'ਚ ਕੋਰੋਨਾ ਰਿਕਵਰੀ ਰੇਟ ਕਾਫੀ ਵੱਧ ਹਨ। ਦੇਸ਼ 'ਚ 12 ਹਜ਼ਾਰ ਕੁਆਰੰਟੀਨ ਸੈਂਟਰ ਹਨ। ਸਾਡੇ ਡਾਕਟਰਾਂ, ਨਰਸ, ਸਿਹਤ ਕਾਮਿਆਂ ਨੇ ਇੰਨੀ ਵੱਡੀ ਆਬਾਦੀ ਦੀ ਨਿਸਵਾਰਥ ਸੇਵਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਵਿਚ ਇਹ ਸਮਾਂ ਲਾਪ੍ਰਵਾਹ ਹੋਣ ਦਾ ਨਹੀਂ ਹੈ। ਕਈ ਲੋਕਾਂ ਨੇ ਸਾਵਧਾਨੀ ਵਰਤਣਾ ਬੰਦ ਕਰ ਦਿੱਤਾ ਹੈ। ਇਹ ਠੀਕ ਨਹੀਂ ਹੈ। ਜੇਕਰ ਤੁਸੀਂ ਲਾਪ੍ਰਵਾਹੀ ਵਰਤ ਰਹੇ ਹੋ, ਬਿਨਾਂ ਮਾਸਕ ਦੇ ਬਾਹਰ ਜਾ ਰਹੇ ਹੋ ਤਾਂ ਇਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੱਡੇ ਸੰਕਟ ਵਿਚ ਪਾ ਰਹੇ ਹਨ।

ਕੋਰੋਨਾ ਵੈਕਸੀਨ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ, ਉਦੋਂ ਤੱਕ ਕੋਈ ਢਿੱਲ ਨਹੀਂ। ਭਾਰਤ ਵਿਚ ਵੈਕਸੀਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੂਰੀ ਦੁਨੀਆ 'ਚ ਵੈਕਸੀਨ ਦਾ ਕੰਮ ਜਾਰੀ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਖੇਡ ਵਿਗਾੜ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ।


Tanu

Content Editor

Related News