ਸਰਹੱਦੀ ਚੁਣੌਤੀਆਂ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰਭਰ

06/20/2021 4:38:33 PM

ਨੈਸ਼ਨਲ ਡੈਸਕ— ਚੀਨ ਦੇ ਨਾਲ ਪਿਛਲੇ 13 ਮਹੀਨਿਆਂ ਤੋਂ ਭਾਰਤ ਦਾ LAC ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਪਰ ਇੰਨੇ ਮਹੀਨਿਆਂ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਨੂੰ ਕਾਫ਼ੀ ਹੱਲਾਸ਼ੇਰੀ ਮਿਲੀ ਹੈ। ਰੱਖਿਆ ਖੇਤਰ ’ਚ ਆਤਮਨਿਰਭਰ ਬਣਨ ਲਈ ਭਾਰਤ ਨੇ ਕਈ ਵੱਡੇ ਫ਼ੈਸਲੇ ਲਏ ਹਨ। ਹਾਲ ਹੀ ’ਚ ਰੱਖਿਆ ਮੰਤਰਾਲਾ ਨੇ 108 ਉਤਪਾਦਾਂ ਨੂੰ ਵਿਦੇਸ਼ੀ ਇੰਪੋਰਟ ਕਰਨ ’ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਉਤਪਾਦਾਂ ’ਚ ਸਧਾਰਨ ਪਾਰਟਸ ਦੇ ਇਲਾਵਾ ਹਾਈਟੈਕਨੀਕ ਵੈਪਨ ਸਿਸਟਮ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਕਸ਼ਮੀਰ ਘਾਟੀ ’ਚ ਸਾਰੇ 15 ਸਟੇਸ਼ਨ ਰੇਲ ਵਾਈ-ਫਾਈ ਨੈੱਟਵਰਕ ਨਾਲ ਜੁੜੇ

ਇਨ੍ਹਾਂ ਸਾਰੇ ਉਤਪਾਦ ਦਾ ਮੇਕ ਇਨ ਇੰਡੀਆ ਦੇ ਤਹਿਤ ਨਿਰਮਾਣ ਕੀਤਾ ਜਾਵੇਗਾ। ਭਾਰਤ ਹੁਣ ਉਤਪਾਦਾਂ ’ਤੇ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨ ਦੇ ਨਾਲ ਐਕਸਪੋਰਟ ਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ। ਇਸੇ ਦਿਸ਼ਾ ’ਚ ਅੱਗੇ ਵਧਦੇ ਹੋਏ ਰੱਖਿਆ ਮੰਤਰਾਲਾ ਨੇ 108 ਵਸਤੂਆਂ ਦੀ ਵਿਦੇਸ਼ਾਂ ਤੋਂ ਆਯਾਤ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜੀ ਮਾਮਲਿਆਂ ਦੇ ਵਿਭਾਗ (ਐੱਮ. ਡੀ. ਏ.) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸੂਚੀ ’ਚ ਦਰਜ ਸਾਰੇ 108 ਉਤਪਾਦ ਦੀ ਖ਼ਰੀਦ ਸਵਦੇਸ਼ੀ ਸੋਮਿਆਂ ਤੋਂ ਹੀ ਕੀਤੀ ਜਾਵੇਗੀ।

101 ਸਾਮਾਨ ਦੇ ਇੰਪੋਰਟ ’ਤੇ ਲਾਈ ਸੀ ਰੋਕ
ਪੀ. ਐੱਮ. ਮੋਦੀ ਦੇ ਆਤਮਨਿਰਭਰ ਭਾਰਤ ਮਿਸ਼ਨ ਦੇ ਤਹਿਤ ਅਗਸਤ ’ਚ ਰੱਖਿਆ ਮੰਤਰਾਲਾ ਨੇ 101 ਉਤਪਾਦ ਦੇ ਇੰਪੋਰਟ ’ਤੇ ਰੋਕ ਲਾਈ ਸੀ। ਹੁਣ ਇਕ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਸ ’ਚ ਆਮ ਰੱਖਿਆ ਪਾਰਟਸ ਸਮੇਤ ਕਈ ਹਥਿਆਰ ਪ੍ਰਣਾਲੀਆਂ ਦੇ ਆਯਾਤ ’ਤੇ ਬੈਨ ਲਗਾ ਦਿੱਤਾ ਗਿਆ ਹੈ। ਇਸ ਦੂਜੀ ਸੂਚੀ ਨੂੰ ਦਸੰਬਰ, 2021 ਤੋਂ ਦਸੰਬਰ 2025 ਤਕ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਯੋਜਨਾ ਹੈ। ਦੂਜੀ ਸੂਚੀ ’ਚ ਸੈਂਸਰ, ਸਿਮਿਊਲੇਟਰ, ਹਥਿਆਰ ਤੇ ਗੋਲਾ-ਬਾਰੂਦ, ਹੈਲੀਕਾਪਟਰ, ਨੈਕਸਟ ਜਨਰੇਸ਼ਨ ਦੇ ਕਾਰਵੇਟ, ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ, ਟੈਂਕ ਇੰਜਨ, ਪਹਾੜਾਂ ਲਈ ਮੱਧ ਸ਼ਕਤੀ ਦੇ ਰਾਡਾਰ, ਐੱਮ. ਆਰ .ਐੱਸ. ਐੱਮ. ਹਥਿਆਰ ਪ੍ਰਣਾਲੀ ਸਮੇਤ 108 ਆਈਟਮ ਸ਼ਾਮਲ ਕੀਤੇ ਗਏ ਹਨ। ਪਹਿਲੀ ਸੂਚੀ ’ਚ ਕਈ ਵੱਡੇ ਹਥਿਆਰ ਜਿਵੇਂ ਆਰਟਲਰੀ ਗੰਨ, ਰਾਇਫਲ, ਫਾਈਟਰ ਵਾਹਨ, ਕਮਿਊਨਿਕੇਸ਼ਨ ਇਕਵਿਪਮੈਂਟ, ਰਡਾਰ, ਬੁਲੇਟ ਪਰੂਫ਼ ਜੈਕੇਟ, ਮਾਲ ਵਾਹਨ, ਪਨਡੁੱਬੀ ਤੇ ਹੋਰ ਵੀ ਬਹੁਤ ਕੁਝ ਸ਼ਾਮਲ ਸੀ, ਜੋ ਹੁਣ ਭਾਰਤ ’ਚ ਬਣ ਰਿਹਾ ਹੈ।
ਇਹ ਵੀ ਪੜ੍ਹੋ : ਸ਼੍ਰੀਨਗਰ ਹਸਪਤਾਲ ਨੇ ਕੈਂਸਰ ਵਾਰਡ 'ਚ ਸਥਾਪਤ ਕੀਤੀ ਖਿਡੌਣਾ ਲਾਇਬ੍ਰੇਰੀ

ਨਵੀਂ ਦਿੱਲੀ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇਕ ਕੌਮਾਂਤਰੀ ਅਧਿਐਨ ਦੇ ਪ੍ਰੋਫ਼ੈਸਰ ਸ਼੍ਰੀਕਾਂਤ ਕੋਂਡਾਪੱਲੀ ਨੇ ਕਿਹਾ ਕਿ ਚੀਨ ਦੇ ਨਾਲ ਵਿਵਾਦ ਦੇ ਬਾਅਦ ਭਾਰਤ ਨੇ ਕਾਫ਼ੀ ਹੱਦ ਤਕ ਖ਼ੁਦ ਨੂੰ ਸਮਰਥ ਬਣਾ ਲਿਆ ਹੈ। ਭਾਰਤ-ਚੀਨ ਵਿਚਾਲੇ ਭਵਿੱਖ ’ਚ ਦੋ ਪੱਖੀ ਸਬੰਧਾਂ ਦੇ ਆਮ ਵਾਂਗ ਹਾਲਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ ਸਾਲ ਤੋਂ ਲੱਦਾਖ ’ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਇੰਨਾ ਹੀ ਨਹੀਂ ਭਾਰਤ ’ਚ ਵੀ ਚੀਨ ਦੇ ਪ੍ਰੋਡਕਟਸ ਦੇ ਬੈਨ ਦੇ ਬਾਅਦ ਭਾਰਤੀ ਵਪਾਰੀਆਂ ਦਾ ਬਾਜ਼ਾਰ ਕਾਫ਼ੀ ਫ਼ੈਲਿਆ ਹੈ। ਭਾਰਤੀ ਠੇਕੇਦਾਰਾਂ ਨੇ ਵੀ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਬਿ੍ਰਟਿਸ਼ ਏਅਰੋਸਪੇਸ ਇੰਜਨ ਨਿਰਮਾਤਾ ਰੋਲਸ-ਰਾਇਸ ਦੇ ਨਾਲ ਸਾਂਝੇਦਾਰੀ ਕਰੇਗਾ। ਹਵਾਈ ਜਹਾਜ਼ ਦੇ ਨਿਰਮਾਣ ’ਚ ਲਗਭਗ 500 ਭਾਰਤੀ ਕਾਰੋਬਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News