PM ਮੋਦੀ ਦਾ ਬੈਂਗਲੁਰੂ ਆਉਣਾ ਇਸਰੋ ਵਿਗਿਆਨਕਾਂ ਲਈ ਸਹੀ ਨਹੀਂ ਰਿਹਾ : ਐੱਚ.ਡੀ. ਕੁਮਾਰਸਵਾਮੀ

Thursday, Sep 12, 2019 - 09:29 PM (IST)

PM ਮੋਦੀ ਦਾ ਬੈਂਗਲੁਰੂ ਆਉਣਾ ਇਸਰੋ ਵਿਗਿਆਨਕਾਂ ਲਈ ਸਹੀ ਨਹੀਂ ਰਿਹਾ : ਐੱਚ.ਡੀ. ਕੁਮਾਰਸਵਾਮੀ

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਿਆ ਹੈ। ਕੁਮਾਰਸਵਾਮੀ ਨੇ ਕਿਹਾ ਹੈ ਕਿ ਪੀ.ਐੱਮ. ਨਰਿੰਦਰ ਮੋਦੀ ਦਾ ਬੈਂਗਲੁਰੂ ਆਉਣਾ ਵਿਗਿਆਨਕਾਂ ਲਈ ਬੁਰਾ ਰਿਹਾ। ਕੁਮਾਰਸਵਾਮੀ ਨੇ ਕਿਹਾ ਕਿ ਪੀ.ਐੱਮ. ਮੋਦੀ ਬੈਂਗਲੁਰੂ ਇਸ ਤਰ੍ਹਾਂ ਆਏ, ਜਿਵੇਂ ਉਹ ਖੁਦ ਚੰਦਰਯਾਨ-2 ਦੀ ਲੈਂਡਿੰਗ ਕਰਵਾਉਣ ਵਾਲੇ ਸੀ ਅਤੇ ਸੰਦੇਸ਼ ਭੇਜਣ ਵਾਲੇ ਸੀ।

ਕੁਮਾਰਸਵਾਮੀ ਨੇ ਕਿਹਾ ਕਿ ਪੀ.ਐੱਮ. ਮੋਦੀ ਇੰਝ ਬੈਂਗਲੁਰੂ ਆਏ, ਜਿਵੇਂ ਉਹ ਖੁਦ ਚੰਦਰਯਾਨ-2 ਉਡਾ ਰਹੇ ਹੋਣ। ਸ਼ਾਇਦ ਪੀ.ਐੱਮ. ਦਾ ਇਸਰੋ 'ਚ ਕਦਮ ਰੱਖਣਾ ਵਿਗਿਆਨਕਾਂ ਲਈ ਸਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਵਿਗਿਆਨਕਾਂ ਨੇ ਇਸ ਦੇ ਲਈ 10 ਸਾਲ ਮਿਹਨਤ ਕੀਤੀ। ਸਾਲ 2008 'ਚ ਹੀ ਕੈਬਨਿਟ ਨੇ ਇਸ ਦੇ ਲਈ ਮਨਜ਼ੂਰੀ ਦਿੱਤੀ ਸੀ।


author

Inder Prajapati

Content Editor

Related News