ਰਾਜੀਵ ਗਾਂਧੀ ਦੀ ਜਯੰਤੀ ’ਤੇ PM ਮੋਦੀ, ਰਾਹੁਲ ਅਤੇ ਪ੍ਰਿਯੰਕਾ ਨੇ ਕੀਤਾ ਯਾਦ, ਦਿੱਤੀ ਸ਼ਰਧਾਂਜਲੀ

08/20/2022 11:28:27 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਰਾਹੁਲ, ਪ੍ਰਿਯੰਕਾ ਅਤੇ ਕਈ ਹੋਰ ਕਾਂਗਰਸ ਨੇਤਾਵਾਂ ਨੇ ‘ਵੀਰ ਭੂਮੀ’ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਦੀ ਸਮਾਧੀ ’ਤੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ- RTO ਅਫ਼ਸਰ ਦੇ ਘਰ ਮਿਲੀ 16 ਲੱਖ ਦੀ ਨਕਦੀ, ਸ਼ਾਨੋ-ਸ਼ੌਕਤ ਵੇਖ ਕੇ ਹੈਰਾਨ ਰਹਿ ਗਏ EOW ਅਧਿਕਾਰੀ

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਦੀ 78ਵੀਂ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਟਵੀਟ ਕੀਤਾ, ‘‘ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ।’’

ਇਹ ਵੀ ਪੜ੍ਹੋ- ‘ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਹੈਰਾਨ ਹਾਂ’; 11 ਦੋਸ਼ੀਆਂ ਦੀ ਰਿਹਾਈ ’ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ

PunjabKesari

ਰਾਹੁਲ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਟਵੀਟ ਕੀਤਾ, ‘‘ਪਾਪਾ, ਤੁਸੀਂ ਹਰ ਪਲ ਮੇਰੇ ਨਾਲ, ਮੇਰੇ ਦਿਲ ’ਚ ਹੋ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਤੁਸੀਂ ਦੇਸ਼ ਲਈ ਜੋ ਸੁਫ਼ਨਾ ਵੇਖਿਆ, ਉਸ ਨੂੰ ਪੂਰਾ ਕਰ ਸਕਾਂ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਪਿਤਾ ਰਾਜੀਵ ਗਾਂਧੀ ਨੇ 21 ਵੀਂ ਸਦੀ ਦੇ ਭਾਰਤ ਦਾ ਰੋਡਮੈਪ ਦੇਸ਼ ਦੇ ਸਾਹਮਣੇ ਰੱਖਿਆ ਸੀ। ਇਕ ਅਜਿਹਾ ਭਾਰਤ, ਜਿਸ ’ਚ ਨੌਜਵਾਨਾਂ ਦੀ ਤਾਕਤ, ਪਿੰਡਾਂ ਦੀ ਸ਼ਕਤੀ, ਔਰਤਾਂ ਦੀ ਸਮਰੱਥਾ, ਨਵੀਂ ਤਕਨਾਲੋਜੀ ਦੇ ਪ੍ਰਯੋਗ ਨੂੰ ਸਮੀਕਰਨ ਮਿਲੇ।

ਇਹ ਵੀ ਪੜ੍ਹੋ- ‘ਧੀ ਹੈ ਤਾਂ ਕੱਲ ਹੈ’ ; ਧੀ ਦੇ ਪਹਿਲੇ ਜਨਮ ਦਿਨ ’ਤੇ ਪਿਤਾ ਨੇ ਦਿੱਤੀ 1 ਲੱਖ 1 ਹਜ਼ਾਰ ਗੋਲ-ਗੱਪਿਆਂ ਦੀ ਦਾਵਤ

PunjabKesari

ਉੱਥੇ ਹੀ ਪ੍ਰਿਯੰਕਾ ਨੇ ਦੇਸ਼ ਦੇ ਵਿਕਾਸ ’ਚ ਆਪਣੇ ਪਿਤਾ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੇ ਫੇਸਬੁੱਕ ’ਤੇ ਜਾਰੀ ਪੋਸਟ ’ਚ ਕਿਹਾ, ‘‘ਸੂਚਨਾ ਕ੍ਰਾਂਤੀ, ਸੰਚਾਰ ਕ੍ਰਾਂਤੀ, ਪੰਚਾਇਤੀ ਰਾਜ, 18 ਸਾਲ ’ਚ ਵੋਟ ਦਾ ਅਧਿਕਾਰ ਵਰਗੇ ਕਦਮ ਇਸ ਸਮੀਕਰਨ ਨੂੰ ਮਜ਼ਬੂਤੀ ਦੇਣ ਦੇ ਕਦਮ ਸਨ। ਪਿਤਾ ਜੀ ਦਾ ਸੁਫ਼ਨਾ 21ਵੀਂ ਸਦੀ ’ਚ ਭਾਰਤ ਨੂੰ ਸਭ ਤੋਂ ਉੱਚਾ ਪਹੁੰਚਾਉਣ ਦਾ ਸੀ। ਉਨ੍ਹਾਂ ਨੇ ਉਸ ਸੁਫ਼ਨੇ ਨੂੰ ਲੈ ਕੇ ਦਿਨ-ਰਾਤ ਕੰਮ ਕੀਤਾ ਅਤੇ ਭਾਰਤ ਨੂੰ ਇਕ ਨਵੀਂ ਦਿਸ਼ਾ ਦਿੱਤੀ।’’ ਪ੍ਰਿਯੰਕਾ ਨੇ ਕਿਹਾ ਕਿ ਸਾਡਾ ਰਾਹ ਚੁਣੌਤੀਆਂ ਨਾਲ ਭਰਿਆ ਜ਼ਰੂਰ ਹੈ ਪਰ ਅੱਜ ਰਾਜੀਵ ਗਾਂਧੀ ਜੀ ਦੀ ਜਯੰਤੀ ’ਤੇ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਸਭ ਤੋਂ ਉੱਚਾ ਲੈ ਕੇ ਜਾਣ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਸੰਕਲਪ ਨੂੰ ਦੋਹਰਾਉਣਾ ਹੋਵੇਗਾ।

ਇਹ ਵੀ ਪੜ੍ਹੋ- ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ’ਤੇ ਰੋਕ ਨਹੀਂ : ਦਿੱਲੀ ਹਾਈ ਕੋਰਟ

PunjabKesari

ਦੱਸ ਦੇਈਏ ਕਿ ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਹੋਇਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ 1984 ਤੋਂ 1989 ਤੱਕ ਭਾਰਤ ਦੀ ਅਗਵਾਈ ਕੀਤੀ। ਸਾਲ 1991 ’ਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਆਤਮਘਾਤੀ ਹਮਲਾਵਰ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।


Tanu

Content Editor

Related News