ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ

Sunday, Sep 27, 2026 - 02:01 PM (IST)

ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 138ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ 'ਚ ਜਨਗਣਨਾ 2027 ਦਾ ਪਹਿਲਾ ਪੜਾਅ ਲਗਭਗ ਪੂਰਾ ਹੋ ਚੁੱਕਾ ਹੈ। ਹੁਣ ਤੱਕ 32 ਕਰੋੜ ਤੋਂ ਵੱਧ ਪਰਿਵਾਰਾਂ ਦੀ ਜਾਣਕਾਰੀ ਦਰਜ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਜਨਗਣਨਾ ਨੂੰ "ਰਾਸ਼ਟਰੀ ਜ਼ਿੰਮੇਵਾਰੀ" ਕਰਾਰ ਦਿੰਦਿਆਂ ਸਾਰੇ ਨਾਗਰਿਕਾਂ ਨੂੰ ਇਸ 'ਚ ਹਿੱਸਾ ਲੈਣ ਦੀ ਅਪੀਲ ਕੀਤੀ।

ਉੱਤਰਾਖੰਡ 'ਚ ਜਨਗਣਨਾ ਦੀ ਸ਼ੁਰੂਆਤ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਤੋਂ ਹੋਈ, ਜਿਸ ਨੂੰ ਦੇਸ਼ ਦਾ "ਪਹਿਲਾ ਪਿੰਡ" ਮੰਨਿਆ ਜਾਂਦਾ ਹੈ। ਇਹ ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ ਹੈ। ਹੁਣ ਤੱਕ 2.60 ਕਰੋੜ ਤੋਂ ਵੱਧ ਲੋਕਾਂ ਨੇ ਮੋਬਾਈਲ ਪੋਰਟਲ ਰਾਹੀਂ 'ਸੈਲਫ਼-ਇਨਿਊਮਰੇਸ਼ਨ' ਦੀ ਸੁਵਿਧਾ ਦਾ ਲਾਭ ਉਠਾਇਆ ਹੈ।

ਪਹਿਲਾ ਪੜਾਅ ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ ਪੂਰਾ ਹੋ ਚੁੱਕਾ ਹੈ, ਜਦਕਿ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਦੂਰ-ਦੁਰਾਡੇ ਤੇ ਤੰਗ ਇਲਾਕਿਆਂ 'ਚ ਦੂਜੇ ਪੜਾਅ ਦਾ ਕੰਮ 1 ਸਤੰਬਰ ਤੋਂ 30 ਸਤੰਬਰ 2026 ਤੱਕ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਬਾਕੀ ਸੂਬਿਆਂ 'ਚ ਜਨਗਣਨਾ ਫ਼ਰਵਰੀ 2027 ਵਿੱਚ ਹੋਵੇਗੀ।

ਇਹ ਵੀ ਪੜ੍ਹੋ- UN 'ਚ ਭਾਰਤ ਨੂੰ ਮਿਲੇਗੀ 'ਪੱਕੀ' ਸੀਟ ! ਯੂਰਪ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਨੇ ਵੀ ਕੀਤਾ ਪੂਰਾ ਸਮਰਥਨ

ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਕੈਬਨਿਟ ਕਮੇਟੀ ਦੇ 30 ਅਪ੍ਰੈਲ 2025 ਨੂੰ ਲਏ ਗਏ ਫ਼ੈਸਲੇ ਅਨੁਸਾਰ, ਇਸ ਜਨਗਣਨਾ 'ਚ ਜਾਤੀ ਜਨਗਣਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੁਆਰਾ ਜਾਰੀ 40 ਸਵਾਲਾਂ ਵਾਲੇ ਫਾਰਮ 'ਚ ਸਿੱਖਿਆ, ਰੁਜ਼ਗਾਰ, ਭਾਸ਼ਾ, ਪ੍ਰਵਾਸ, ਕੋਵਿਡ ਟੀਕਾਕਰਨ, ਡਿਜੀਟਲ ਸਾਖਰਤਾ ਅਤੇ ਬੈਂਕ ਖਾਤਿਆਂ ਸਣੇ ਕਈ ਮਹੱਤਵਪੂਰਨ ਵੇਰਵੇ ਮੰਗੇ ਜਾ ਰਹੇ ਹਨ।

ਕੇਂਦਰ ਸਰਕਾਰ ਨੇ ਜਨਗਣਨਾ 2027 ਲਈ 11,718.24 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ। ਇਹ ਮੁਹਿੰਮ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 7,092 ਉਪ-ਜ਼ਿਲ੍ਹਿਆਂ, 5,128 ਸ਼ਹਿਰਾਂ ਅਤੇ ਲਗਭਗ 6.39 ਲੱਖ ਪਿੰਡਾਂ ਨੂੰ ਕਵਰ ਕਰੇਗੀ।

ਇਹ ਵੀ ਪੜ੍ਹੋ- 'ਇਹ ਮੇਰਾ ਆਖ਼ਰੀ..!' ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News