PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ ''ਚ ਆ ਸਕਦੀ ਹੈ 22ਵੀਂ ਕਿਸ਼ਤ

Sunday, Feb 15, 2026 - 05:40 PM (IST)

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ ''ਚ ਆ ਸਕਦੀ ਹੈ 22ਵੀਂ ਕਿਸ਼ਤ

ਨੈਸ਼ਨਲ ਡੈਸਕ- ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 22ਵੀਂ ਕਿਸ਼ਤ ਜਲਦ ਹੀ ਜਾਰੀ ਹੋਣ ਵਾਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, 24 ਫਰਵਰੀ 2026 ਤੋਂ ਬਾਅਦ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਣ ਦੀ ਸੰਭਾਵਨਾ ਹੈ।

ਸਾਲ ਵਿੱਚ ਤਿੰਨ ਵਾਰ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਵਾਲੀ ਇਹ ਯੋਜਨਾ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਵੱਡਾ ਸਹਾਰਾ ਹੈ। ਯੋਜਨਾ ਦੀ ਪਿਛਲੀ 21ਵੀਂ ਕਿਸ਼ਤ 19 ਨਵੰਬਰ 2025 ਨੂੰ ਜਾਰੀ ਕੀਤੀ ਗਈ ਸੀ। ਹੁਣ ਅਗਲੀ ਕਿਸ਼ਤ ਦਾ ਸਮਾਂ ਨੇੜੇ ਹੈ ਅਤੇ ਸਰਕਾਰ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ।

ਇਸ ਵਾਰ ਕੁਝ ਕਿਸਾਨਾਂ ਨੂੰ ਦੁੱਗਣਾ ਭੁਗਤਾਨ ਮਿਲ ਸਕਦਾ ਹੈ। ਜੇਕਰ ਕਿਸੇ ਕਿਸਾਨ ਦੀ 21ਵੀਂ ਕਿਸ਼ਤ ਕਿਸੇ ਤਕਨੀਕੀ ਜਾਂ ਦਸਤਾਵੇਜ਼ੀ ਕਾਰਨ ਕਰਕੇ ਰੁਕ ਗਈ ਸੀ ਅਤੇ ਹੁਣ ਉਸ ਨੇ ਆਪਣੀ ਜਾਣਕਾਰੀ ਅਪਡੇਟ ਕਰ ਦਿੱਤੀ ਹੈ, ਤਾਂ ਉਸ ਨੂੰ ਪਿਛਲੀ ਅਤੇ ਮੌਜੂਦਾ ਕਿਸ਼ਤ ਦੇ ਮਿਲਾ ਕੇ ਕੁੱਲ 4,000 ਰੁਪਏ ਸਿੱਧੇ ਖਾਤੇ ਵਿੱਚ ਮਿਲ ਸਕਦੇ ਹਨ। ਆਮ ਕਿਸਾਨਾਂ ਨੂੰ ਹਮੇਸ਼ਾ ਦੀ ਤਰ੍ਹਾਂ 2,000 ਰੁਪਏ ਹੀ ਮਿਲਣਗੇ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਈ-ਕੇਵਾਈਸੀ (e-KYC) ਪੂਰਾ ਕੀਤੇ ਬਿਨਾਂ ਕਿਸੇ ਵੀ ਕਿਸਾਨ ਨੂੰ ਪੈਸੇ ਨਹੀਂ ਮਿਲਣਗੇ। ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਹ PM ਕਿਸਾਨ ਪੋਰਟਲ ਜਾਂ ਨਜ਼ਦੀਕੀ CSC ਸੈਂਟਰ 'ਤੇ ਜਾ ਕੇ ਇਸ ਨੂੰ ਤੁਰੰਤ ਪੂਰਾ ਕਰ ਲੈਣ।

ਇੰਝ ਚੈੱਕ ਕਰੋ ਆਪਣਾ ਸਟੇਟਸ 

1. ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ।
2. ਹੋਮਪੇਜ 'ਤੇ ਸੱਜੇ ਪਾਸੇ “Know Your Status” ਵਿਕਲਪ ਚੁਣੋ।
3. ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।
4. Get Data 'ਤੇ ਕਲਿੱਕ ਕਰਦੇ ਹੀ ਤੁਹਾਡਾ ਸਟੇਟਸ ਸਕ੍ਰੀਨ 'ਤੇ ਆ ਜਾਵੇਗਾ।


author

Rakesh

Content Editor

Related News