ਵਾਰਾਣਸੀ 'ਚ ਪੀ.ਐੱਮ. ਮੋਦੀ : ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ ਇਥੇ

Thursday, Apr 25, 2019 - 10:23 PM (IST)

ਵਾਰਾਣਸੀ 'ਚ ਪੀ.ਐੱਮ. ਮੋਦੀ : ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ ਇਥੇ

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮਜ਼ਦਗੀ ਤੋਂ ਪਹਿਲਾਂ ਕਾਸ਼ੀ 'ਚੋਂ ਇਕ ਰੋਡ ਸ਼ੋਅ ਕੀਤਾ, ਉਸ ਤੋਂ ਬਾਅਦ ਉਨ੍ਹਾਂ ਨੇ ਗੰਗਾ ਆਰਤੀ 'ਚ ਹਿੱਸਾ ਲਿਆ। ਗੰਗਾ ਆਰਤੀ ਤੋਂ ਬਾਅਦ ਪੀ.ਐੱਮ. ਮੋਦੀ ਨੇ ਰਾਤ 9 ਵਜੇ ਹੋਟਲ ਡੀ ਪੈਰਿਸ 'ਚ ਵਰਕਰਾਂ ਤੇ ਅਹੁਦੇਦਾਰਾਂ ਨੂੰ ਸੰਬੋਧਿਤ ਵੀ ਕੀਤਾ। ਵਰਕਰਾਂ ਨੂੰ ਚੋਣ ਸਮਰ 'ਚ ਸਰਗਰਮ ਹੋਣ ਦਾ ਸੱਦਾ ਦਿੱਤਾ ਤੇ ਵਿਰੋਧੀ ਨੂੰ ਵੀ ਇਸ ਦੌਰਾਨ ਉਨ੍ਹਾਂ ਨੇ ਘੇਰਿਆ। ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਵਚਨਬੱਧਤਾ ਵੀ ਦੋਹਰਾਈ। ਗੰਗਾ ਦੀ ਸ਼ੁੱਧਤਾ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਜਿਥੇ ਉਨ੍ਹਾਂ ਨੇ ਜਨਤਾ ਸਾਹਮਣੇ ਰੱਖਿਆ ਉਥੇ ਹੀ ਪੀ.ਐੱਮ. ਨੇ ਪੰਜ ਸਾਲ ਦੇ ਆਪਣੇ ਵਿਕਾਸ ਕਾਰਜ ਨੂੰ ਵੀ ਗਿਣਦੇ ਹੋਏ ਜਨਹਿੱਤ ਦੀਆਂ ਯੋਜਨਾਵਾਂ ਨੂੰ ਆਪਣੀ ਤਰਜੀਹ ਦੱਸੀ। ਪੀ.ਐੱਮ. ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦਾ ਹਿਸਾਬ ਪੇਸ਼ ਕਰਦੇ ਹੋਏ ਵਰਕਰਾਂ ਤੋਂ ਦੇਸ਼ ਦੇ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ ਮੈਂ ਇਥੇ ਜਨਤਾ ਦਾ ਆਸ਼ੀਰਵਾਦ ਲੈਣ ਲਈ ਵਾਰਾਣਸੀ ਆਇਆ ਹਾਂ। ਦੇਸ਼ਹਿੱਤ ਤੋਂ ਇਲਾਵਾ ਕਿਸੇ ਹੋਰ ਦੇ ਹਿੱਤ ਬਾਰੇ ਨਹੀਂ ਸੋਚਾਂਗਾ। ਇੰਡੀਆਂ ਫਰਸਟ ਹੀ ਮੇਰਾ ਮੰਤਰ ਹੈ। ਨਵਾਂ ਭਾਰਤ ਅੱਤਵਾਦੀਆਂ ਨੂੰ ਮੂੰਹ ਤੋਂੜ ਜਵਾਬ ਦਿੰਦਾ ਹੈ। ਅੱਤਵਾਦ ਦੇ ਖਤਰੇ ਨੂੰ ਘੱਟ ਨਹੀਂ ਮੰਨ ਸਕਦੇ ਹਾਂ। 17 ਮਈ 2014 ਨੂੰ ਵਾਰਾਣਸੀ 'ਚ ਸੋਚ ਰਿਹਾ ਸੀ ਕਿ ਕਾਸ਼ੀ ਦੀ ਉਮੀਦਾਂ 'ਤੇ ਖਰਾ ਉਤਰ ਸਕਾਂਗਾ ਕੀ, ਪਰ ਅੱਜ ਕਹਿ ਸਕਦਾ ਹਾਂ ਕਿ ਬਦਲਾਅ ਨੂੰ ਪੂਰਾ ਦੇਸ਼ ਮਹਿਸੂਸ ਕਰ ਰਿਹਾ ਹੈ।


author

Inder Prajapati

Content Editor

Related News