ਹਰਸਿਮਰਤ ਅਤੇ ਪੁਰੀ ਨੂੰ ਪ੍ਰਧਾਨ ਮੰਤਰੀ ਨਾ ਜਾਣ ਦੇਣ ਪਾਕਿਸਤਾਨ : ਸਵਾਮੀ

Sunday, Nov 25, 2018 - 07:30 PM (IST)

ਹਰਸਿਮਰਤ ਅਤੇ ਪੁਰੀ ਨੂੰ ਪ੍ਰਧਾਨ ਮੰਤਰੀ ਨਾ ਜਾਣ ਦੇਣ ਪਾਕਿਸਤਾਨ : ਸਵਾਮੀ

ਨਵੀਂ ਦਿੱਲੀ – ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਪੇਸ਼ੇ ਵੱਜੋਂ ਵਕੀਲ ਸੁਬਰਾਮਣੀਅਨ ਸਵਾਮੀ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਪਾਕਿਸਤਾਨ ਜਾਣ ਦੇ ਪ੍ਰੋਗਰਾਮ ਨੂੰ ਰੋਕਣ ਦੀ ਮੰਗ ਕੀਤੀ ਹੈ। ਅੱਜ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸਵਾਮੀ ਨੇ ਕਿਹਾ ਕਿ ਪਾਕਿਸਾਤਨ ਅਤੇ ਭਾਰਤੀ ਸੰਬੰਧਾਂ ਦੀ ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੋਵਾਂ ਕੇਂਦਰੀ ਮੰਤਰੀਆਂ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਾਕਿਸਤਾਨ ਜਾਣ ਦੇ ਪ੍ਰੋਗਰਾਮ ’ਤੇ ਤੁਰੰਤ ਰੋਕ ਲਗਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਦੋਵਾਂ ਮੰਤਰੀਆਂ ਨੂੰ ਪਾਕਿਸਤਾਨ ਨਹੀਂ ਭੇਜਣਾ ਚਾਹੀਦਾ।


Related News