PM ਮੋਦੀ ਨੇ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਦੀ ਭਰਤੀ ਦਾ ਦਿੱਤਾ ਨਿਰਦੇਸ਼
Tuesday, Jun 14, 2022 - 10:22 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਕਿਹਾ ਹੈ ਕਿ ਉਹ 'ਮਿਸ਼ਨ ਮੋਡ' 'ਚ ਕੰਮ ਕਰਦੇ ਹੋਏ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਦੀ ਭਰਤੀ ਕਰਨ। ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ 'ਚ ਮਨੁੱਖੀ ਸਰੋਤਾਂ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਨਿਰਦੇਸ਼ ਆਇਆ ਹੈ। ਬੇਰੁਜ਼ਗਾਰੀ ਦੇ ਮਸਲੇ 'ਤੇ ਵਿਰੋਧੀ ਧਿਰ ਵਲੋਂ ਕੀਤੀ ਜਾ ਰਹੀ ਲਗਾਤਾਰ ਆਲੋਚਨਾ ਦਰਮਿਆਨ ਸਰਕਾਰ ਨੇ ਇਸ ਫ਼ੈਸਲਾ ਕੀਤਾ ਹੈ। ਪੀ.ਐੱਮ.ਓ. ਨੇ ਟਵੀਟ ਕਰ ਕੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ 'ਚ ਮਨੁੱਖੀ ਸਰੋਤਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਰਕਾਰ ਵਲੋਂ ਮਿਸ਼ਨ ਮੋਡ 'ਚ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਦੀ ਭਰਤੀ ਕਰਨ ਦਾ ਨਿਰਦੇਸ਼ ਦਿੱਤਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ