PM ਮੋਦੀ ਨੇ CBSE ਦੀ 12ਵੀਂ ਪ੍ਰੀਖਿਆ ''ਚ ਪਾਸ ਵਿਦਿਆਰਥੀਆਂ ਨੂੰ ਦਿੱਤੀ ਵਧਾਈ

Friday, Jul 30, 2021 - 06:02 PM (IST)

PM ਮੋਦੀ ਨੇ CBSE ਦੀ 12ਵੀਂ ਪ੍ਰੀਖਿਆ ''ਚ ਪਾਸ ਵਿਦਿਆਰਥੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀ ਪ੍ਰੀਖਿਆ 'ਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਵਿਦਿਆਰਥੀਆਂ ਦਾ ਵੀ ਹੌਂਸਲਾ ਵਧਾਇਆ, ਜਿਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਨਹੀਂ ਰਿਹਾ ਅਤੇ ਉਨ੍ਹਾਂ ਨੂੰ ਅਨੁਭਵਾਂ ਤੋਂ ਸਿੱਖਣ ਅਤੇ ਸਿਰ ਚੁੱਕ ਕੇ ਜਿਊਂਣ ਦੀ ਸਲਾਹ ਦਿੱਤੀ। ਸੀ.ਬੀ.ਐੱਸ.ਈ. ਨੇ ਅੱਜ 12ਵੀਂ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ ਅਤੇ ਮੁੰਡਿਆਂ ਦੀ ਤੁਲਨਾ 'ਚ ਉਨ੍ਹਾਂ ਦੇ ਨਤੀਜੇ 0.54 ਫੀਸਦੀ ਅੰਤਰ ਨਾਲ ਬਿਹਤਰ ਰਹੇ, ਜਦੋਂ ਕਿ ਕਰੀਬ 70 ਹਜ਼ਾਰ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਵਾਰ ਖ਼ਰਾਬ ਹਾਲਾਤਾਂ 'ਚ 12ਵੀਂ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਨੂੰ ਸ਼ਾਮਲ ਹੋਣਾ ਪਿਆ ਅਤੇ ਸਿੱਖਿਆ ਜਗਤ ਨੂੰ ਪੂਰੇ ਸਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਦ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਸਰਵਸ਼੍ਰੇਸ਼ਠ ਕੀਤਾ।

PunjabKesari

ਉਨ੍ਹਾਂ ਕਿਹਾ,''ਜਿਨ੍ਹਾਂ ਨੇ ਸਫ਼ਲਤਾਪੂਰਵਕ 12ਵੀਂ ਦੀ ਪ੍ਰੀਖਿਆ ਪਾਸ ਕੀਤੀ, ਉਨ੍ਹਾਂ ਨੌਜਵਾਨ ਸਾਥੀਆਂ ਨੂੰ ਬਹੁਤ ਵਧਾਈ। ਉਨ੍ਹਾਂ ਦੇ ਸੁਨਹਿਰੇ, ਸੁਖੀ ਅਤੇ ਸਿਹਤਮੰਦ ਭਵਿੱਖ ਦੀਆਂ ਸ਼ੁੱਭਕਾਮਨਾਵਾਂ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਸੀ ਜਾਂ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਉਨ੍ਹਾਂ ਨੂੰ ਆਪਣੇ ਅਨੁਭਵਾਂ ਤੋਂ ਸੀਖ ਲੈਣੀ ਚਾਹੀਦੀ ਹੈ ਅਤੇ ਸਿਰ ਚੁੱਕ ਕੇ ਜਿਊਂਣਾ ਚਾਹੀਦਾ। ਉਨ੍ਹਾਂ ਕਿਹਾ,''ਇਕ ਸੁਨਹਿਰਾ ਅਤੇ ਮੌਕਿਆਂ ਨਾਲ ਭਰਿਆ ਭਵਿੱਖ ਤੁਹਾਡੇ ਅੱਗੇ ਹੈ। ਤੁਸੀਂ ਸਾਰੇ ਪ੍ਰਤਿਭਾ ਦੇ ਪਾਵਰਹਾਊਸ ਹੋ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।'' ਸੀ.ਬੀ.ਐੱਸ.ਈ. ਅਨੁਸਾਰ ਕੁੱਲ 70,004 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਅਤੇ 1,50,152 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ 6149 ਵਿਦਿਆਰਥੀ ਪੂਰਕ ਸ਼੍ਰੇਣੀ 'ਚ ਹਨ। ਬੋਰਡ ਦੀਆਂ ਪ੍ਰੀਖਿਆਵਾਂ ਕੋਰੋਨਾ ਦਾ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਨਤੀਜੇ ਬੋਰਡ ਵਲੋਂ ਵੈਕਲਪਿਕ ਮੁਲਾਂਕਣ ਨੀਤੀ ਦੇ ਆਧਾਰ 'ਤੇ ਐਲਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ : CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, 99.37 ਫੀਸਦੀ ਵਿਦਿਆਰਥੀ ਹੋਏ ਪਾਸ


author

DIsha

Content Editor

Related News