ਪੀ.ਐੱਮ. ਨੇ ਦੱਸੀਆਂ ਨਾਇਡੂ ਦੀਆਂ ਉਪਲੱਬਧੀਆਂ, ਬੋਲੇ- ਆਜ਼ਾਦ ਭਾਰਤ ''ਚ ਜਨਮ ਲੈਣ ਵਾਲੇ ਪਹਿਲੇ ਉੱਪ ਰਾਸ਼ਟਰਪਤੀ
Friday, Aug 11, 2017 - 12:31 PM (IST)
ਨਵੀਂ ਦਿੱਲੀ— ਐੱਮ. ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਇੱਥੇ ਦੇਸ਼ ਦੇ 13ਵੇਂ ਉੱਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ 'ਚ ਸਹੁੰ ਚੁਕਾਈ। ਉੱਥੇ ਹੀ ਨਾਇਡੂ ਨੇ ਰਾਜ ਸਭਾ ਦੇ ਸਭਾਪਤੀ ਦੇ ਰੂਪ 'ਚ ਅਹੁਦਾ ਸੰਭਾਲ ਲਿਆ ਹੈ। ਬਤੌਰ ਉੱਪ ਰਾਸ਼ਟਰਪਤੀ ਆਪਣਾ ਉਨ੍ਹਾਂ ਨੇ ਆਪਣਾ ਪਹਿਲਾ ਭਾਸ਼ਣ ਵੀ ਦਿੱਤਾ।
ਮੋਦੀ ਨੇ ਕੀਤੀ ਤਾਰੀਫ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੈਂਕਈਆ ਅਜਿਹਾ ਪਹਿਲੇ ਉੱਪ ਰਾਸ਼ਟਰਪਤੀ ਬਣੇ ਹਨ, ਜੋ ਇੰਨੇ ਸਾਲਾਂ ਤੱਕ ਇਨ੍ਹਾਂ ਲੋਕਾਂ ਦਰਮਿਆਨ ਪਲੇ। ਨਾਇਡੂ ਕੈਬਨਿਟ 'ਚ ਵੀ ਪਿੰਡ ਅਤੇ ਕਿਸਾਨ ਦੀ ਗੱਲ ਕਰਦੇ ਸਨ। ਸ਼ੁੱਕਰਵਾਰ ਨੂੰ ਸਰਵਉੱਚ ਅਹੁਦਿਆਂ 'ਤੇ ਆਮ ਘਰਾਂ ਦੇ ਲੋਕ ਆਸੀਨ ਹੋਏ ਹਨ। ਨਾਇਡੂ ਕਿਸਾਨ ਦੇ ਬੇਟੇ ਹਨ ਅਤੇ ਪਿੰਡ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਹ ਜੇ.ਪੀ. ਅੰਦੋਲਨ ਨਾਲ ਵੀ ਜੁੜੇ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪਹਿਲਾਂ ਅਜਿਹੇ ਉੱਪ ਰਾਸ਼ਟਰਪਤੀ ਮਿਲੇ, ਜੋ ਸਦਨ ਦੀਆਂ ਬਾਰੀਕੀਆਂ ਤੋਂ ਜਾਣੂੰ ਹਨ। ਨਾਇਡੂ ਪਹਿਲਾਂ ਅਜਿਹੇ ਉੱਪ ਰਾਸ਼ਟਰਪਤੀ ਹਨ, ਜੋ ਆਜ਼ਾਦ ਭਾਰਤ 'ਚ ਪੈਦਾ ਹੋਏ।
ਪੀ.ਐੱਮ. ਨੇ ਗਿਨਾਈਆਂ ਨਾਇਡੂ ਦੀਆਂ ਉਪਲੱਬਧੀਆਂ
ਜੇ.ਪੀ. ਅੰਦੋਲਨ ਦੀ ਪੈਦਾਇਸ਼ ਹਨ ਉੱਪ ਰਾਸ਼ਟਰਪਤੀ
ਕਿਸਾਨ ਖੇਤ ਖਲਿਹਾਨ ਦੀ ਸਮੱਸਿਆ ਚੰਗੀ ਤਰ੍ਹਾਂ ਸਮਝਦੇ ਹਨ ਵੈਂਕਈਆ
ਦੇਸ਼ 'ਚ ਪਹਿਲੀ ਵਾਰ ਤਿੰਨੋਂ ਸਰਵਉੱਚ ਅਹੁਦੇ 'ਤੇ ਜ਼ਮੀਨ ਤੋਂ ਆਏ ਲੋਕ
ਪ੍ਰਧਾਨ ਮੰਤਰੀ ਪਿੰਡ ਸੜਕ ਯੋਜਨਾ ਵੈਂਕਈਆ ਜੀ ਦੀ ਦੇਣ
ਵੈਂਕਈਆ ਜੀ ਦੀ ਤੁਕਬੰਦੀ ਕਾਫੀ ਮਸ਼ਹੂਰ ਹੈ।
ਨਾਇਡੂ ਨੇ ਹਿੰਦੀ 'ਚ ਚੁੱਕੀ ਸਹੁੰ
ਨਾਇਡੂ ਨੇ ਹਿੰਦੀ 'ਚ ਉੱਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕੀ। ਰਾਸ਼ਟਰਪਤੀ ਭਵਨ ਵੱਲੋਂ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਾਸ਼ਟਰਪਤੀ ਭਵਨ ਪੁੱਜੇ।
