PM ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ

Thursday, Apr 09, 2026 - 12:12 AM (IST)

PM ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ

ਨੈਸ਼ਨਲ ਡੈਸਕ- ਬਿਹਾਰ ਸ਼ਾਇਦ ਦੇਸ਼ ਦਾ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਪਿਛਲੇ 3 ਸਾਲਾਂ ’ਚ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ 5 ਗੁਣਾ ਵਾਧਾ ਹੋਇਆ ਹੈ। ਜੇਕਰ 2022-23 ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ 2.13 ਲੱਖ ਸੀ, ਜੋ 31 ਜਨਵਰੀ, 2026 ਤੱਕ ਵਧ ਕੇ 10.75 ਲੱਖ ਹੋ ਗਈ।

ਹਰਿਆਣਾ ਵੀ ਪਿੱਛੇ ਨਹੀਂ ਹੈ। ਹਰਿਆਣਾ ’ਚ, ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ-ਜਨ ਅਰੋਗਿਆ ਯੋਜਨਾ ਤਹਿਤ, ਇਹ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2022-23 ’ਚ 2. 84 ਲੱਖ ਤੋਂ ਵਧ ਕੇ 31 ਜਨਵਰੀ, 2026 ਤੱਕ ਲੱਗਭਗ 4 ਗੁਣਾ ਹੋ ਗਈ। ਪਰ ਗੁਆਂਢੀ ਸੂਬੇ ਪੰਜਾਬ ’ਚ ਹਸਪਤਾਲ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਸਿਰਫ ਦੁੱਗਣੀ (2.99 ਲੱਖ ਤੋਂ 6.48 ਲੱਖ) ਹੋਈ, ਜਦਕਿ ਇਹ ਸੂਬਾ ਹਰਿਆਣਾ ਤੋਂ ਵੱਡਾ ਹੈ।

ਉੱਤਰ ਪ੍ਰਦੇਸ਼ ਇਕ ਹੋਰ ਸੂਬਾ ਹੈ ਜਿੱਥੇ 2022-23 ਤੋਂ 31 ਜਨਵਰੀ, 2026 ਤੱਕ ਹਸਪਤਾਲ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ 3 ਗੁਣਾ ਤੋਂ ਜ਼ਿਆਦਾ ਵਧ ਗਈ। ਜੇਕਰ 2022-23 ’ਚ 8.43 ਲੱਖ ਮਰੀਜ਼ ਦਾਖਲ ਹੋਏ, ਤਾਂ 31 ਜਨਵਰੀ, 2026 ਤੱਕ ਇਹ ਗਿਣਤੀ ਤੇਜ਼ੀ ਨਾਲ ਵਧ ਕੇ 24.62 ਲੱਖ ਹੋ ਗਈ।

ਮਹਾਰਾਸ਼ਟਰ ’ਚ ਵੀ 3 ਸਾਲਾਂ ’ਚ 3 ਗੁਣਾ ਮਰੀਜ਼ ਦਾਖਲ ਹੋਏ। ਜੇਕਰ 2022-23 ’ਚ ਪੀ. ਐੱਮ. ਦੇ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦੇ ਬੀਮਾ ਕਵਰ ਦੇ ਤਹਿਤ 3.26 ਲੱਖ ਲੋਕਾਂ ਨੂੰ ਹਸਪਤਾਲ ’ਚ ਮੁਫਤ ਇਲਾਜ ਦਿੱਤਾ ਗਿਆ, ਤਾਂ 2024-25 ’ਚ ਇਹ ਦਾਖਲ ਮਰੀਜ਼ ਵਧ ਕੇ 13.04 ਲੱਖ ਹੋ ਗਏ। 2025-26 ’ਚ 31 ਜਨਵਰੀ, 2026 ਤੱਕ ਸੂਬੇ ’ਚ ਇਹ ਗਿਣਤੀ ਪਹਿਲਾਂ ਹੀ 13.93 ਲੱਖ ਮਰੀਜ਼ਾਂ ਨੂੰ ਪਾਰ ਕਰ ਚੁੱਕੀ ਹੈ।

ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੇਰਲ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ 2022-23 ’ਚ 12.22 ਲੱਖ ਤੋਂ ਘਟ ਕੇ 2024-25 ’ਚ 9.10 ਲੱਖ ਅਤੇ 31 ਜਨਵਰੀ, 2026 ਤੱਕ 8.34 ਲੱਖ ਹੋ ਗਏ। ਕਰਨਾਟਕ ’ਚ ਵੀ ਗਿਰਾਵਟ ਵੇਖੀ ਗਈ ਹੈ। 28-2-2026 ਤੱਕ, ਇਸ ਸਕੀਮ ਤਹਿਤ ਹਸਪਤਾਲ ’ਚ ਦਾਖਲ ਹੋਣ ਵਾਲੇ ਕੁੱਲ 11.69 ਕਰੋੜ ਮਰੀਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।


author

Rakesh

Content Editor

Related News