ਫਰੀਦਾਬਾਦ : ਜ਼ਿੰਦਗੀ ਦੀ ਜੰਗ ਹਾਰੀ 3 ਸਾਲਾਂ ਜਵਾਕੜੀ; 10 ਘੰਟਿਆਂ ਮਗਰੋਂ 250 ਫੁੱਟ ਬੋਰਵੈੱਲ 'ਚੋਂ ਬਾਹਰ ਕੱਢੀ ਦੇਹ
Monday, Sep 28, 2026 - 09:18 AM (IST)
ਫਰੀਦਾਬਾਦ : ਫਰੀਦਾਬਾਦ ਦੇ ਸੈਕਟਰ 8 ਵਿੱਚ 250 ਤੋਂ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾ ਬੱਚੀ ਨੇਹਾ ਨੂੰ ਸੋਮਵਾਰ ਸਵੇਰੇ 4 ਵਜੇ ਦੇ ਕਰੀਬ 10 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਬਾਹਰ ਕੱਢਿਆ ਗਿਆ। ਬੱਚੀ ਨੂੰ ਜਦੋਂ ਬਾਹਰ ਕੱਢਿਆ ਗਿਆ ਉਹ ਬੇਹੋਸ਼ ਸੀ। ਉਸ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਸੀ ਹੋ ਰਹੀ। ਇਸ ਤੋਂ ਬਾਅਦ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...
ਬੱਚੀ ਨੂੰ ਬਚਾਉਣ ਲਈ ਹਰਿਆਣਾ ਪੁਲਸ, ਐਸਡੀਆਰਐਫ, ਐਨਡੀਆਰਐਫ, ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਸਨ। ਐਨਡੀਆਰਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ 8 ਵਜੇ ਦੇ ਕਰੀਬ ਬੱਚੀ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ ਮਿਲੀ। ਟੀਮ ਗਾਜ਼ੀਆਬਾਦ ਤੋਂ ਰਾਤ 9 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪਹੁੰਚੀ। ਉਸ ਸਮੇਂ ਹੋਰ ਵਿਭਾਗਾਂ ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਸਨ। ਨਗਰ ਨਿਗਮ ਨੇ ਬੋਰਵੈੱਲ ਦੀ ਡੂੰਘਾਈ ਲਗਭਗ 300 ਫੁੱਟ ਦੇ ਕਰੀਬ ਦੱਸੀ ਹੈ। ਨਗਰ ਨਿਗਮ ਦੇ ਐਕਸੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਬੋਰਵੈੱਲ ਨੂੰ ਲਗਭਗ 15 ਸਾਲ ਪਹਿਲਾਂ ਢੱਕਣ ਨਾਲ ਬੰਦ ਕਰ ਦਿੱਤਾ ਗਿਆ ਸੀ। ਕਾਰਪੋਰੇਸ਼ਨ ਨੂੰ ਢੱਕਣ ਹਟਾਉਣ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ, ਦੋ ਦਿਨਾਂ ਲਈ ਰੋਕੀ ਯਾਤਰਾ
ਸ਼ੁਰੂ ਵਿੱਚ ਬਚਾਅ ਟੀਮ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ,ਪਰ ਕੁਝ ਦੇਰ ਬਾਅਦ ਆਵਾਜ਼ ਬੰਦ ਹੋ ਗਈ। ਟੀਮ ਆਪਣੇ ਨਾਲ ਲਿਆਈ ਸਾਜ਼ੋ-ਸਾਮਾਨ ਨਾਲ ਬੋਰਵੈੱਲ ਵਿੱਚ ਬੱਚੀ ਨੂੰ ਬਾਹਰ ਕੱਢਣ ਦਾ ਕੰਮ ਕਰਨ ਵਿੱਚ ਅਸਫਲ ਰਹੀ, ਇਸ ਲਈ ਇੱਕ ਸਥਾਨਕ ਕਾਰ ਪੇਂਟਰ ਦੀ ਮਦਦ ਨਾਲ ਮੌਕੇ 'ਤੇ ਹੀ ਇੱਕ ਯੰਤਰ ਤਿਆਰ ਕੀਤਾ ਗਿਆ। ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਤਿੰਨ ਸਾਲ ਦੀ ਨੇਹਾ ਇੱਕ ਬੋਰਵੈੱਲ ਦੇ ਨੇੜੇ ਦੂਜੇ ਬੱਚਿਆਂ ਨਾਲ ਖੇਡ ਰਹੀ ਸੀ। ਉਹ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਈ। ਨੇਹਾ ਦੇ ਪਿਤਾ ਰਾਮਦੀਨ ਇੱਕ ਮਜ਼ਦੂਰ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕੰਮ ਤੋਂ ਵਾਪਸ ਆ ਰਹੇ ਸਨ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਵਿੱਚ ਜੋ ਵੀ ਲਾਪਰਵਾਹੀ ਵਰਤੀ ਗਈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹਾਏ ਓ ਰੱਬਾ! ਓਡਿਸ਼ਾ ਦੇ ਸਰਕਾਰੀ ਸਕੂਲਾਂ ਦੇ ਹੋਸਟਲਾਂ ’ਚ 2 ਸਾਲਾਂ ਦੌਰਾਨ 24 ਕੁੜੀਆਂ ਹੋਈਆਂ ਗਰਭਵਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
