ਦਸੰਬਰ ਦੀ ਮੌਦਰਿਕ ਨੀਤੀ ’ਚ ਰੇਪੋ ਦਰ ’ਚ ਹੋਰ ਵਾਧਾ ਸੰਭਵ: ਮਾਹਰ

Wednesday, Oct 07, 2026 - 06:52 PM (IST)

ਦਸੰਬਰ ਦੀ ਮੌਦਰਿਕ ਨੀਤੀ ’ਚ ਰੇਪੋ ਦਰ ’ਚ ਹੋਰ ਵਾਧਾ ਸੰਭਵ: ਮਾਹਰ

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਆਗਾਮੀ ਦਸੰਬਰ ਦੀ ਨੀਤੀਗਤ ਸਮੀਖਿਆ ’ਚ ਰੇਪੋ ਦਰ ’ਚ 0.50 ਫੀਸਦੀ ਤੱਕ ਦਾ ਇਕ ਹੋਰ ਵਾਧਾ ਕਰ ਸਕਦਾ ਹੈ। ਅਗਲੀ ਦੋ-ਮਹੀਨਾਵਾਰ ਮੌਦਰਿਕ ਨੀਤੀ ਸਮੀਖਿਆ ਚਾਰ ਦਸੰਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਮੁੱਖ ਨੀਤੀਗਤ ਦਰ ਰੇਪੋ ਨੂੰ 0.25 ਫੀਸਦੀ ਵਧਾ ਕੇ 5.50 ਫੀਸਦੀ ਕਰ ਦਿੱਤਾ ਹੈ। ਇਹ ਲੱਗਭਗ ਚਾਰ ਸਾਲਾਂ ’ਚ ਪਹਿਲਾ ਵਾਧਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ Dry Fruit ਦੀਆਂ ਕੀਮਤਾਂ 'ਚ ਰਿਕਾਰਡ ਉਛਾਲ, 70% ਚੜ੍ਹੇ ਭਾਅ

ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਕਿ ਵਧਦੀ ਮੁਦਰਾਸਫੀਤੀ ਅਤੇ ਕਮਜ਼ੋਰ ਹੁੰਦੇ ਰੁਪਏ ਦੇ ਕਾਰਨ ਨੀਤੀਗਤ ਬਦਲਾਅ ਦੇ ਤਹਿਤ ਅੱਗੇ ਵੀ ਦਰਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਪ੍ਰਧਾਨ ਅਰਥਸ਼ਾਸਤਰੀ ਸਾਕਸ਼ੀ ਗੁਪਤਾ ਅਨੁਸਾਰ, ''ਸਾਡਾ ਅਨੁਮਾਨ ਹੈ ਕਿ ਕੇਂਦਰੀ ਬੈਂਕ ਅਗਲੇ ਕੁਝ ਮਹੀਨਿਆਂ ’ਚ ਕੁੱਲ ਮਿਲਾ ਕੇ ਦਰਾਂ ’ਚ ਅੱਧਾ ਫੀਸਦੀ ਤੋਂ 0.75 ਫੀਸਦੀ ਦਾ ਹੋਰ ਵਾਧਾ ਕਰ ਸਕਦਾ ਹੈ। ਵਧੇਰੇ ਹਮਲਾਵਰ ਦਰ ਵਾਧੇ ਦਾ ਖਦਸ਼ਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੀ ਪੱਛਮੀ ਏਸ਼ੀਆ ਦਾ ਮੌਜੂਦਾ ਸੰਘਰਸ਼ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ।''

ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼

ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਕਮਜ਼ੋਰ ਮਾਨਸੂਨ, ਵਧਦੀਆਂ ਜਿਣਸ ਕੀਮਤਾਂ ਅਤੇ ਪ੍ਰਤੀਕੂਲ ਆਧਾਰ ਪ੍ਰਭਾਵ ਵਰਗੇ ਕਾਰਕਾਂ ਦੇ ਚਲਦਿਆਂ ਆਉਣ ਵਾਲੇ ਸਮੇਂ ’ਚ ਮੁਦਰਾਸਫੀਤੀ ਦੇ ਅੰਕੜੇ ਹੋਰ ਵਧਣ ਦਾ ਖਦਸ਼ਾ ਹੈ, ਜਿਸ ਨਾਲ ਫਿਲਹਾਲ ਦਸੰਬਰ ’ਚ ਇਕ ਹੋਰ ਦਰ ਵਾਧੇ ਦੀ ਜ਼ਮੀਨ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੁਰਾਕ ਅਤੇ ਬਾਲਣ, ਦੋਵਾਂ ਮੋਰਚਿਆਂ 'ਤੇ ਮੌਜੂਦਾ ਮੁਦਰਾਸਫੀਤੀ ਦੇ ਰੁਝਾਨਾਂ ਨੇ ਆਰ. ਬੀ. ਆਈ. 'ਤੇ ਭਾਰੀ ਦਬਾਅ ਪਾਇਆ ਹੈ, ਜਿਸ ਦੇ ਚਲਦਿਆਂ ਉਸ ਨੂੰ ਰੇਪੋ ਦਰ ਵਧਾਉਣੀ ਪਈ ਹੈ।

ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ

ਰਿਸਰਜੈਂਟ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਜੋਤੀ ਪ੍ਰਕਾਸ਼ ਗੜੀਆ ਨੇ ਕਿਹਾ ਕਿ ਅਗਲੀਆਂ ਘੱਟੋ-ਘੱਟ ਦੋ ਤਿਮਾਹੀਆਂ ’ਚ ਦਰਾਂ ’ਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਮੁਦਰਾਸਫੀਤੀ 'ਤੇ ਪ੍ਰਭਾਵਸ਼ਾਲੀ ਠੱਲ੍ਹ ਲਾਉਣ ਅਤੇ ਸਥਿਰਤਾ ਯਕੀਨੀ ਬਣਾਉਣ ’ਚ ਮਦਦ ਮਿਲ ਸਕਦੀ ਹੈ। ਇਸੇ ਤਰ੍ਹਾਂ ਦਾ ਵਿਚਾਰ ਪ੍ਰਗਟਾਉਂਦਿਆਂ ਯੈੱਸ ਬੈਂਕ ਦੇ ਮੁੱਖ ਅਰਥਸ਼ਾਸਤਰੀ ਇੰਦਰਨੀਲ ਪਾਨ ਨੇ ਕਿਹਾ, ''ਦਸੰਬਰ ’ਚ 0.25 ਫੀਸਦੀ ਦਾ ਵਾਧਾ ਹੁਣ ਤੈਅ ਮੰਨਿਆ ਜਾ ਰਿਹਾ ਹੈ। ਆਰ. ਬੀ. ਆਈ. ਅੰਕੜਿਆਂ 'ਤੇ ਨਿਰਭਰ ਰਹੇਗਾ ਅਤੇ ਦਰਾਂ ’ਚ ਕੁੱਲ ਵਾਧਾ ਤੈਅ ਕਰਨ ਲਈ ਆਉਣ ਵਾਲੇ ਮਹੀਨਿਆਂ ’ਚ ਮੁਦਰਾਸਫੀਤੀ ਨੂੰ ਧਿਆਨ ’ਚ ਰੱਖੇਗਾ।''

ਇਹ ਵੀ ਪੜ੍ਹੋ :  Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼

ਕ੍ਰਿਸਿਲ ਦੀ ਪ੍ਰਧਾਨ ਅਰਥਸ਼ਾਸਤਰੀ ਦੀਪਤੀ ਦੇਸ਼ਪਾਂਡੇ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ’ਚ ਪ੍ਰਚੂਨ ਮੁਦਰਾਸਫੀਤੀ ਵਧੀ ਹੈ, ਜਦੋਂ ਕਿ ਕੱਚੇ ਤੇਲ, ਜਿਣਸਾਂ ਅਤੇ ਖੁਰਾਕੀ ਕੀਮਤਾਂ ਨਾਲ ਜੁੜੇ ਖਦਸ਼ੇ ਵਧੇਰੇ ਸਪੱਸ਼ਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੂਝ-ਬੂਝ ਨਾਲ ਸਖ਼ਤ ਰੁੱਖ ਤੋਂ ਕੇਂਦਰੀ ਬੈਂਕ ਨੂੰ ਮੁਦਰਾਸਫੀਤੀ ਦੀ ਤਾਜ਼ਾ ਸਥਿਤੀ ਦੇ ਆਧਾਰ 'ਤੇ ਦਰਾਂ ’ਚ ਵਾਧਾ ਕਰਨ ਜਾਂ ਉਨ੍ਹਾਂ ਨੂੰ ਜਿਵੇਂ ਦੀਆਂ ਤਿਵੇਂ ਰੱਖਣ ਦਾ ਬਦਲ ਮਿਲਦਾ ਹੈ।

ਪੀ. ਡਬਲਿਊ. ਸੀ. ਇੰਡੀਆ ਦੇ ਭਾਗੀਦਾਰ ਅਤੇ ਆਰਥਿਕ ਸਲਾਹਕਾਰ ਸੇਵਾ ਪ੍ਰਮੁੱਖ ਰਾਨੇਨ ਬੈਨਰਜੀ ਨੇ ਵੀ ਕਿਹਾ ਕਿ ਮੌਦਰਿਕ ਨੀਤੀ ਕਮੇਟੀ (ਐੱਮ. ਪੀ. ਸੀ.) ਵਲੋਂ ਰੇਪੋ ਦਰ ’ਚ ਵਾਧੇ ਦੀ ਵਿਆਪਕ ਉਮੀਦ ਸੀ। ਭਵਿੱਖ ਦੇ ਕਦਮ ਹੁਣ ਅਮਰੀਕੀ ਫੈਡਰਲ ਰਿਜ਼ਰਵ ਦੇ ਰੁੱਖ, ਗਲੋਬਲ ਬਾਂਡ ਪ੍ਰਤੀਫਲ ਦੀ ਚਾਲ, ਖੁਰਾਕੀ ਮੁਦਰਾਸਫੀਤੀ ਦੀ ਦਿਸ਼ਾ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਨਗੇ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ  ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News