ਪੀ.ਐਮ. ਦੇ ਆਰਥਿਕ ਪੈਕੇਜ ਨੂੰ ਮਮਤਾ ਬੈਨਰਜੀ ਨੇ ਦੱਸਿਆ ਬਿੱਗ ਜ਼ੀਰੋ

05/13/2020 6:54:37 PM

ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਪੈਕੇਜ ਨੂੰ ਦੇਸ਼ ਦੀ ਜਨਤਾ ਦੇ ਨਾਲ ਧੋਖਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਬਿੱਗ ਜ਼ੀਰੋ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਕੁੱਝ ਦੇਣਗੇ ਪਰ ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਪੀ.ਐਮ. ਮੋਦੀ ਦਾ 20 ਲੱਖ ਦਾ ਆਰਥਿਕ ਪੈਕੇਜ ਧੋਖਾ ਹੈ। ਪੀ.ਐਮ. ਮੋਦੀ ਨੂੰ ਕਿਸਾਨਾਂ ਦਾ ਕਰਜ਼ ਮੁਆਫ ਕਰਣਾ ਚਾਹੀਦਾ ਸੀ,  ਜਿਵੇਂ ਕ‌ਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪੈਕੇਜ 'ਚ ਰਾਜਾਂ ਨੂੰ ਕੁੱਝ ਨਹੀਂ ਮਿਲਿਆ ਹੈ। ਸਾਡੇ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਹੁਣ ਤੁਹਾਨੂੰ ਸਮਝਾਇਆ ਕਿ 20 ਲੱਖ ਕਰੋੜ ਰੁਪਏ 'ਚੋਂ 10 ਕਰੋੜ ਦੀਆਂ ਯੋਜਨਾਵਾਂ ਪਹਿਲਾਂ ਤੋਂ ਚੱਲ ਰਹੀਆਂ ਹਨ ਅਤੇ ਰਾਜਾਂ ਨੂੰ ਕੁੱਝ ਨਹੀਂ ਮਿਲਿਆ ਹੈ।


Inder Prajapati

Content Editor

Related News