ਕੇਦਾਰਨਾਥ ਦੇ ਗਰਭ ਗ੍ਰਹਿ ਦੀਆਂ ਕੰਧਾਂ ’ਤੇ ਚੜ੍ਹਾਇਆ ਜਾ ਰਿਹੈ ਸੋਨਾ, ਪੁਜਾਰੀਆਂ ਨੇ ਕੀਤਾ ਵਿਰੋਧ

Saturday, Sep 17, 2022 - 04:59 PM (IST)

ਦੇਹਰਾਦੂਨ- ਕੇਦਾਰਨਾਥ ਦੇ ਪੁਜਾਰੀਆਂ ਦੇ ਇਕ ਵਰਗ ਨੇ ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਕੰਧਾਂ ’ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਇਸ ਦੀ ਸਦੀਆਂ ਪੁਰਾਣੀ ਪਰੰਪਰਾਵਾਂ ਨਾਲ ਛੇੜਛਾੜ ਹੈ। ਤੀਰਥ ਪੁਜਾਰੀਆਂ ਨੇ ਸੋਨਾ ਚੜ੍ਹਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਵੱਡੀ ਡ੍ਰਿਲਿੰਗ ਮਸ਼ੀਨ ਦੇ ਇਸਤੇਮਾਲ ਨਾਲ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ ਹੋ ਰਿਹਾ ਹੈ। ਪ੍ਰਸਿੱਧ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ ਹੋ ਰਿਹਾ ਹੈ। ਪ੍ਰਸਿੱਧ ਮੰਦਰ ਦੀਆਂ ਕੰਧਾਂ ਨੂੰ ਚਾਂਦੀ ਦੀ ਪਰਤ ਨਾਲ ਢਕਿਆ ਗਿਆ ਸੀ, ਜਿਨ੍ਹਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸੋਨੇ ਦੀ ਪਰਤ ਚੜ੍ਹਾਈ ਜਾ ਰਹੀ ਹੈ। 

ਇਹ ਵੀ ਪੜ੍ਹੋ- ਕੁਨੋ ਨੈਸ਼ਨਲ ਪਾਰਕ ’ਚ 8 ਚੀਤਿਆਂ ਦੀ ਵਾਪਸੀ, PM ਮੋਦੀ ਬੋਲੇ- ਖੁੱਲ੍ਹਣਗੇ ਵਿਕਾਸ ਅਤੇ ਤਰੱਕੀ ਦੇ ਰਾਹ

ਮੰਦਰ ਦੀਆਂ ਕੰਧਾਂ ’ਤੇ ਸੋਨੇ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਉਦੋਂ ਸ਼ੁਰੂ ਕੀਤੀ ਗਈ, ਜਦੋਂ ਮਹਾਰਾਸ਼ਟਰ ਦੇ ਇਕ ਸ਼ਿਵ ਭਗਤ ਨੇ ਆਪਣੀ ਇੱਛਾ ਮੁਤਾਬਕ ਇਸ ਉਦੇਸ਼ ਲਈ ਸੋਨਾ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਉਨ੍ਹਾਂ ਦੇ ਪ੍ਰਸਤਾਵ ਨੂੰ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀ. ਕੇ. ਟੀ. ਸੀ.) ਨੇ ਸੂਬਾ ਸਰਕਾਰ ਦੀ ਆਗਿਆ ਤੋਂ ਮਨਜ਼ੂਰ ਕਰ ਲਿਆ ਸੀ। 

PunjabKesari

ਓਧਰ ਕੇਦਾਰਨਾਥ ’ਚ ਸੰਤੋਸ਼ ਤ੍ਰਿਵੇਦੀ ਨਾਂ ਦੇ ਪੁਜਾਰੀ ਨੇ ਕਿਹਾ, ‘‘ਸੋਨੇ ਦੀ ਪਰਤ ਚੜ੍ਹਾਉਣ ਨਾਲ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਲਈ ਵੱਡੀ ਡ੍ਰਿਲਿੰਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਸੀਂ ਮੰਦਰ ਦੀ ਸਦੀਆਂ ਪੁਰਾਣੀ ਪਰੰਪਰਾ ਨਾਲ ਇਸ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਹਾਲਾਂਕਿ ਪੁਜਾਰੀ ਇਸ ਮੁੱਦੇ ’ਤੇ ਵੰਡੇ ਹੋਏ ਹਨ, ਕਿਉਂਕਿ ਕੁਝ ਸੀਨੀਅਰ ਪੁਜਾਰੀ ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਮੌਜੂਦਾ ਸਮੇਂ ’ਚ ਜਾਰੀ ਨਵੀਨੀਕਰਨ ਕੰਮ ਦੇ ਪੱਖ ’ਚ ਹਨ। ਮੰਦਰ ਦੇ ਸੀਨੀਅਰ ਪੁਜਾਰੀ ਸ਼੍ਰੀਨਿਵਾਸ ਪੋਸਤੀ ਅਤੇ ਕੇਦਾਰ ਸਭਾ ਦੇ ਸਾਬਕਾ ਪ੍ਰਧਾਨ ਮਹੇਸ਼ ਬਗਵਾੜੀ ਨੇ ਕਿਹਾ ਕਿ ਮੰਦਰ ਸਨਾਤਨ ਆਸਥਾ ਦਾ ਇਕ ਮੁੱਖ ਕੇਂਦਰ ਹੈ ਅਤੇ ਇਸ ਦੀਆਂ ਕੰਧਾਂ ’ਤੇ ਸੋਨਾ ਚੜ੍ਹਾਉਣਾ ਹਿੰਦੂ ਮਾਨਤਾਵਾਂ ਅਤੇ ਪਰੰਪਰਾਵਾਂ ਅਨੁਸਾਰ ਹੈ।

ਇਹ ਵੀ ਪੜ੍ਹੋ-  ਭਾਰਤ ਦੀ ਧਰਤੀ ’ਤੇ ਫਿਰ ਦੌੜੇਗਾ ‘ਚੀਤਾ’; PM ਮੋਦੀ ਨੇ ਖਿੱਚੀਆਂ ਤਸਵੀਰਾਂ, ਜਾਣੋ ਚੀਤਿਆਂ ਦੇ ਲੁਪਤ ਹੋਣ ਦੀ ਵਜ੍ਹਾ

PunjabKesari

ਬੀ. ਕੇ. ਟੀ. ਸੀ. ਦੇ ਪ੍ਰਧਾਨ ਅਜੇਂਦਰ ਅਜੇ ਨੇ ਵਿਰੋਧ ਨੂੰ ਵਿਰੋਧ ਧਿਰ ਦਾ ਮਾੜਾ ਪ੍ਰਚਾਰ ਦਾ ਹਿੱਸਾ ਕਰਾਰ ਦਿੱਤਾ। ਅਜੇ ਨੇ ਕਿਹਾ ਕਿ ਪੂਰੇ ਦੇਸ਼ ’ਚ ਮੰਦਰਾਂ ’ਚ ਹਿੰਦੂ ਦੇਵੀ-ਦੇਵਤਿਆਂ ਨੂੰ ਸੋਨੇ ਅਤੇ ਗਹਿਣਿਆਂ ਨਾਲ ਸਜਾਉਣਾ ਸਾਡੀ ਪਰੰਪਰਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਮੰਦਰ ਦੀਆਂ ਕੰਧਾਂ ’ਤੇ ਸੋਨੇ ਦੀ ਪਰਤ ਚੜ੍ਹਾਉਣ ’ਚ ਕੁਝ ਵੀ ਗਲਤ ਨਹੀਂ ਦਿੱਸਦਾ। 


Tanu

Content Editor

Related News