ਜਹਾਜ਼ ''ਚ ਪੋਰਨ ਫਿਲਮ ਦੇਖਣਾ ਉਦਯੋਗਪਤੀ ਨੂੰ ਪਿਆ ਮਹਿੰਗਾ

Friday, Mar 29, 2019 - 11:30 AM (IST)

ਜਹਾਜ਼ ''ਚ ਪੋਰਨ ਫਿਲਮ ਦੇਖਣਾ ਉਦਯੋਗਪਤੀ ਨੂੰ ਪਿਆ ਮਹਿੰਗਾ

ਮੁੰਬਈ— ਪੋਰਨ ਦੇਖਣ ਦੀ ਬੁਰੀ ਆਦਤ ਇਕ ਉਦਯੋਗਪਤੀ ਲਈ ਮੁਸੀਬਤ ਬਣ ਗਈ। ਉਕਤ ਉਦਯੋਗਪਤੀ ਜਹਾਜ਼ 'ਚ ਪੋਰਨ ਫਿਲਮ ਦੇਖ ਰਿਹਾ ਸੀ। ਨਾਲ ਦੀ ਸੀਟ 'ਤੇ ਬੈਠੀ ਔਰਤ ਨੇ ਇਸ ਦੀ ਸ਼ਿਕਾਇਤ ਮੌਜੂਦ ਕਰੂ ਮੈਂਬਰ ਨੂੰ ਕਰ ਦਿੱਤੀ। ਖਬਰ ਮੁਤਾਬਕ ਬੀਤੀ ਰਾਤ ਮੁੰਬਈ ਤੋਂ ਚੇਨਈ ਜਾ ਰਹੇ ਹਵਾਈ ਜਹਾਜ਼ 'ਚ ਮਡੀਪੱਕਮ ਨਿਵਾਸੀ ਔਰਤ ਆਪਣੇ ਬੱਚੇ ਨਾਲ ਸਫਰ ਕਰ ਰਹੀ ਸੀ। ਸਫਰ ਦੌਰਾਨ ਉਸ ਔਰਤ ਨੂੰ ਕੁਝ ਇਤਰਾਜ਼ਯੋਗ ਆਵਾਜ਼ਾਂ ਸੁਣਾਈ ਦਿੱਤੀਆਂ, ਜੋ ਕਿ ਨਾਲ ਦੀ ਸੀਟ 'ਤੇ ਬੈਠੇ ਯਾਤਰੀ ਦੇ ਮੋਬਾਇਲ ਤੋਂ ਆ ਰਹੀਆਂ ਸਨ। ਔਰਤ ਨੇ ਪਹਿਲਾਂ ਇਸ ਗੱਲ ਦਾ ਵਿਰੋਧ ਕੀਤਾ। ਕਰੂ ਮੈਂਬਰ ਨੇ ਵੀ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਹੀਂ ਮੰਨਿਆ।

ਕਰੂ ਮੈਂਬਰ ਨੇ ਬਾਅਦ 'ਚ ਵਿਰੋਧ ਕਰਨ ਵਾਲੀ ਔਰਤ ਨੂੰ ਦੂਜੀ ਸੀਟ 'ਤੇ ਬਿਠਾ ਦਿੱਤਾ। ਫਿਰ ਵੀ ਉਹ ਵਿਅਕਤੀ ਬਾਜ਼ ਨਹੀਂ ਆਇਆ ਅਤੇ ਔਰਤ ਨੂੰ ਦੂਰੋਂ ਹੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਦੀ ਇਸ ਹਰਕਤ ਕਾਰਨ ਕੈਪਟਨ ਨੇ ਟ੍ਰੈਫਿਕ ਕੰਟਰੋਲ ਰੂਮ ਨੂੰ ਉਕਤ ਵਿਅਕਤੀ ਦੀ ਸ਼ਿਕਾਇਤ ਕੀਤੀ। ਚੇਨਈ ਹਵਾਈ ਅੱਡੇ 'ਤੇ ਜਦੋਂ ਜਹਾਜ਼ ਉਤਰਿਆ ਤਾਂ ਸੀ. ਆਰ. ਪੀ. ਐੱਫ. ਉਕਤ ਉਦਯੋਗਪਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ।


author

DIsha

Content Editor

Related News