ਕੋਰੋਨਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਉੱਡਦੇ ਜਹਾਜ਼ ''ਚ ਵਿਆਹ, DGCA ਨੇ ਚਾਲਕ ਦਲ ਨੂੰ ਡਿਊਟੀ ਤੋਂ ਹਟਾਇਆ

Monday, May 24, 2021 - 04:49 PM (IST)

ਕੋਰੋਨਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਉੱਡਦੇ ਜਹਾਜ਼ ''ਚ ਵਿਆਹ, DGCA ਨੇ ਚਾਲਕ ਦਲ ਨੂੰ ਡਿਊਟੀ ਤੋਂ ਹਟਾਇਆ

ਨਵੀਂ ਦਿੱਲੀ- ਐਤਵਾਰ ਨੂੰ ਆਸਮਾਨ 'ਚ, ਸਪਾਈਸਜੈੱਟ ਦੀ ਚਾਰਟਰਡ ਉਡਾਣ 'ਚ ਮਹਿਮਾਨਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਇਕ ਵਿਆਹ ਪ੍ਰੋਗਰਾਮ ਸੰਪੰਨ ਹੋਇਆ ਅਤੇ ਇਸ ਦੌਰਾਨ ਆਪਸ 'ਚ ਦੂਰੀ ਬਣਾ ਕੇ ਰੱਖਣ ਦੇ ਨਿਯਮ ਦਾ ਉਲੰਘਣ ਕੀਤਾ ਗਿਆ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਐਤਵਾਰ ਸਵੇਰੇ ਇਹ ਚਾਰਟਰਡ ਉਡਾਣ ਮਦੁਰੈ ਹਵਾਈ ਅੱਡੇ ਤੋਂ ਵਿਦਾ ਹੋਇਆ ਅਤੇ ਕਰੀਬ 2 ਘੰਟੇ ਤੱਕ ਆਸਮਾਨ 'ਚ ਚੱਕਰ ਲਗਾਉਣ ਤੋਂ ਬਾਅਦ ਫਿਰ ਵਾਪਸ ਆਇਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਡਾਣ ਦੌਰਾਨ ਜਹਾਜ਼ 'ਚ ਆਪਸ 'ਚ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕਰਵਾਉਣ ਨੂੰ ਲੈ ਕੇ ਉਡਾਣ ਦੇ ਚਾਲਕ ਦਲ ਨੂੰ ਫ਼ਿਲਹਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਪਾਈਸਜੈੱਟ ਨੂੰ ਉਨ੍ਹਾਂ ਲੋਕਾਂ ਵਿਰੁੱਧ ਸੰਬੰਧਤ ਅਧਿਕਾਰੀਆਂ ਦੇ ਸਾਹਮਣੇ ਸ਼ਿਕਾਇਤ ਦਰਜ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਨੇ ਉਡਾਣ 'ਚ ਆਪਸ 'ਚ ਦੂਰੀ ਬਣਾਉਣ ਦੇ ਨਿਯਮ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਡੀ.ਜੀ.ਸੀ.ਏ. ਸਖਤ ਕਾਰਵਾਈ ਕਰੇਗਾ।''

ਇਹ ਵੀ ਪੜ੍ਹੋ : ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਜਹਾਜ਼ 'ਚ ਹੋਏ ਇਸ ਵਿਆਹ ਦੀਆਂ ਤਸਵੀਰਾਂ ਫ਼ੈਲ ਗਈਆਂ ਅਤੇ ਉਸ ਦੇ ਵੀਡੀਓ ਸਾਹਮਣੇ ਆਏ। ਉਨ੍ਹਾਂ 'ਚ ਦਿੱਸ ਰਿਹਾ ਹੈ ਕਿ ਜਦੋਂ ਲਾੜਾ-ਲਾੜੀ ਦਾ ਵਿਆਹ ਹੋ ਰਿਹਾ ਹੈ, ਉਦੋਂ ਮਹਿਮਾਨ ਇਕ-ਦੂਜੇ ਦੇ ਬਹੁਤ ਨੇੜੇ ਖੜ੍ਹੇ ਹਨ। ਇਸ ਸੰਬੰਧ 'ਚ ਪੁੱਛੇ ਜਾਣ 'ਤੇ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ,''ਸਪਾਈਸਜੈੱਟ ਬੋਇੰਗ 737 ਨੂੰ ਵਿਆਹ ਤੋਂ ਬਾਅਦ ਮਹਿਮਾਨਾਂ ਦੀ ਉਡਾਣ ਲਈ ਇਕ ਟਰੈਵਲ ਏਜੰਟ ਨੇ ਬੁੱਕ ਕਰਵਾਇਆ ਸੀ। ਗਾਹਕ ਨੂੰ ਕੋਵਿਡ ਦਿਸ਼ਾ-ਨਿਰਦੇਸ਼ਾਂ ਬਾਰੇ ਸਪੱਸ਼ਟ ਰੂਪ ਨਾਲ ਦੱਸ ਦਿੱਤਾ ਗਿਆ ਸੀ ਅਤੇ ਉਡਾਣ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਗਤੀਵਿਧੀ ਲਈ ਮਨ੍ਹਾ ਕੀਤਾ ਗਿਆ ਸੀ।


author

DIsha

Content Editor

Related News