ਜਹਾਜ਼ ਹਾਦਸਾ: ਅੰਤਿਮ ਸੰਸਕਾਰ ਲਈ ਬੇਲਗਾਵੀ ਪਹੁੰਚੀ ਵਿੰਗ ਕਮਾਂਡਰ ਦੀ ਮ੍ਰਿਤਕ ਦੇਹ
Sunday, Jan 29, 2023 - 04:03 PM (IST)
ਬੇਲਗਾਵੀ- ਮੱਧ ਪ੍ਰਦੇਸ਼ ਵਿਚ ਸੁਖੋਈ-30 MKI ਅਤੇ ਮਿਰਾਜ 2000 ਜਹਾਜ਼ ਹਾਦਸੇ ਦੇ ਇਕ ਦਿਨ ਬਾਅਦ ਹਾਸਦੇ 'ਚ ਜਾਨ ਗੁਆਉਣ ਵਾਲੇ ਵਿੰਗ ਕਮਾਂਡਰ ਹਨੂਮੰਤ ਰਾਵ ਸਾਰਥੀ ਦੀ ਮ੍ਰਿਤਕ ਦੇਹ ਕਰਨਾਟਕ ਦੇ ਬੇਲਗਾਵੀ ਪਹੁੰਚੀ। ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਟ੍ਰੇਨਿੰਗ ਮਿਸ਼ਨ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ 'ਚ ਵਿੰਗ ਕਮਾਂਡਰ ਸਾਰਥੀ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਰਹੇ।
ਇਹ ਵੀ ਪੜ੍ਹੋ- MP: ਮੁਰੈਨਾ ’ਚ ਵੱਡਾ ਹਾਦਸਾ, ਸੁਖੋਈ-30 ਤੇ ਮਿਰਾਜ ਫਾਈਟਰ ਜੈੱਟ ਹੋਏ ਕ੍ਰੈਸ਼, 1 ਪਾਇਲਟ ਦੀ ਮੌਤ ਦੀ ਖਬਰ
ਸਾਰਥੀ ਦੇ ਮ੍ਰਿਤਕ ਸਰੀਰ ਨੂੰ ਹਵਾਈ ਫ਼ੌਜ ਦੇ ਇਕ ਵਿਸ਼ੇਸ਼ ਜਹਾਜ਼ ਤੋਂ ਬੇਲਗਾਵੀ ਲਿਆਂਦਾ ਗਿਆ ਅਤੇ ਬਾਅਦ 'ਚ ਉਸ ਨੂੰ ਗਣੇਸ਼ਪੁਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ। ਵਿੰਗ ਕਮਾਂਡਰ ਸਾਰਥੀ ਦੇ ਘਰ ਲੋਕ ਸੋਗ ਲਈ ਪਹੁੰਚ ਰਹੇ ਹਨ। ਉਨ੍ਹਾਂ ਦੇ ਬੇਵਕਤੀ ਦਿਹਾਂਤ ਨਾਲ ਪਰਿਵਾਰ ਅਤੇ ਰਿਸ਼ਤੇਦਾਰ ਦੁਖੀ ਹਨ।
ਇਹ ਵੀ ਪੜ੍ਹੋ- MP Aircraft Crash: ਮਿਰਾਜ-2000 ਦਾ ਪੂਰਾ ਬਲੈਕ ਬਾਕਸ ਮਿਲਿਆ, ਸੁਖੋਈ ਦਾ ਅੱਧਾ, ਬਾਕੀ ਦੀ ਭਾਲ ਜਾਰੀ
35 ਸਾਲਾ ਪਾਇਲਟ ਆਪਣੇ ਪਿੱਛੇ ਪਤਨੀ, ਤਿੰਨ ਸਾਲ ਦੀ ਧੀ ਅਤੇ ਇਕ ਸਾਲ ਦਾ ਪੁੱਤਰ ਛੱਡ ਗਿਆ ਹੈ। ਆਈ. ਏ. ਐਫ ਅਧਿਕਾਰੀ ਸਾਰਥੀ ਦੇ ਪਿਤਾ ਰੇਵਨਸਿਦੱਪਾ ਸਾਰਥੀ ਸੇਵਾਮੁਕਤ ਆਨਰੇਰੀ ਕੈਪਟਨ ਹਨ ਅਤੇ ਉਨ੍ਹਾਂ ਦਾ ਭਰਾ ਪ੍ਰਵੀਨ ਸਾਰਥੀ ਸੇਵਾ ਕਰ ਰਹੇ ਗਰੁੱਪ ਕੈਪਟਨ ਹਨ।