ਘਰਾਂ 'ਚ ਆ ਡਿੱਗਾ ਟਰੇਨੀ ਜਹਾਜ਼ ! ਬਣ ਗਿਆ ਅੱਗ ਦਾ ਗੋਲ਼ਾ, ਪਾਇਲਟ ਦੀ ਹੋਈ ਦਰਦਨਾਕ ਮੌਤ
Tuesday, Apr 22, 2025 - 05:11 PM (IST)

ਅਮਰੇਲੀ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਮੰਗਲਵਾਰ ਦੁਪਹਿਰ ਇਕ ਨਿੱਜੀ ਹਵਾਬਾਜ਼ੀ ਅਕਾਦਮੀ ਦੀ ਟਰੇਨੀ ਉਡਾਣ 'ਤੇ ਰਵਾਨਾ ਹੋਇਆ ਜਹਾਜ਼ ਰਿਹਾਇਸ਼ੀ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਇਕ ਟਰੇਨੀ ਪਾਇਲਟ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਪਹਿਲੇ ਇਕ ਦਰੱਖਤ 'ਤੇ ਡਿੱਗਿਆ ਅਤੇ ਉਸ ਤੋਂ ਬਾਅਦ ਇਕ ਖਾਲੀ ਜ਼ਮੀਨ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੇਲੀ ਦੇ ਪੁਲਸ ਸੁਪਰਡੈਂਟ (ਐੱਸਪੀ) ਸੰਜੇ ਖਰਾਤ ਨੇ ਦੱਸਿਆ ਕਿ ਅਮਰੇਲੀ ਸ਼ਹਿਰ ਦੇ ਗਿਰੀਆ ਰੋਡ ਇਲਾਕੇ 'ਚ ਦੁਪਹਿਰ ਕਰੀਬ 12.30 ਵਜੇ ਅਣਪਛਾਤੇ ਕਾਰਨਾਂ ਕਰ ਕੇ ਇਕ ਜਹਾਜ਼ ਇਕ ਰਿਹਾਇਸ਼ੀ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਟਰੇਨੀ ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਪਾਇਲਟ ਇਕੱਲੇ ਸੀ ਅਤੇ ਜਹਾਜ਼ ਨੇ ਅਮਰੇਲੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing
ਖਰਾਤ ਨੇ ਦੱਸਿਆ ਕਿ ਸ਼ਾਸਤਰੀ ਨਗਰ ਇਲਾਕੇ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਜਹਾਜ਼ 'ਚ ਅੱਗ ਲੱਗ ਗਈ ਅਤੇ ਉਹ ਲਪਟਾਂ 'ਚ ਘਿਰ ਗਿਆ। ਖਰਾਤ ਨੇ ਕਿਹਾ,''ਅਮਰੇਲੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹਵਾਈ ਅੱਡੇ ਤੋਂ ਸੰਚਾਲਿਤ ਹੋਣ ਵਾਲੀ ਇਕ ਹਵਾਬਾਜ਼ੀ ਅਕਾਦਮੀ ਦੀ ਟਰੇਨੀ ਉਡਾਣ 'ਤੇ ਰਵਾਨਾ ਹੋਇਆ ਜਹਾਜ਼ ਇਕ ਰਿਹਾਇਸ਼ੀ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ ਟਰੇਨੀ ਪਾਇਲਟ ਦੀ ਮੌਤ ਹੋ ਗਈ, ਜਦੋਂ ਕਿ ਜਹਾਜ਼ ਲਪਟਾਂ 'ਚ ਘਿਰ ਗਿਆ।'' ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਹਵਾਬਾਜ਼ੀ ਅਕਾਦਮੀ ਅਮਰੇਲੀ ਹਵਾਈ ਅੱਡੇ ਤੋਂ ਪਾਇਲਟਾਂ ਨੂੰ ਟਰੇਨਿੰਗ ਦਿੰਦੀ ਹੈ। ਐੱਸ.ਪੀ. ਨੇ ਦੱਸਿਆ ਕਿ ਸਥਾਨਕ ਪੁਲਸ ਨੇ ਹਾਦਸੇ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8