ਭਾਰਤ ''ਚ ਕ੍ਰੈਸ਼ ਹੋਇਆ ਇਕ ਹੋਰ ਜਹਾਜ਼, ਸਾਰੇ ਸਵਾਰਾਂ ਦੀ ਮੌਤ
Wednesday, Jul 09, 2025 - 02:39 PM (IST)

ਚੁਰੂ : ਅਹਿਮਦਾਬਾਦ 'ਚ ਏਅਰ ਇੰਡੀਆਂ ਦੇ ਜਹਾਜ਼ ਹਾਦਸੇ ਦੇ ਜ਼ਖਮ ਅਜੇ ਤਕ ਚੰਗੀ ਤਰ੍ਹਾਂ ਸੁੱਕੇ ਵੀ ਨਹੀਂ ਸਨ ਕਿ ਅੱਜ ਫਿਰ ਇਕ ਜਹਾਜ਼ ਕ੍ਰੈਸ਼ ਹੋ ਗਿਆ। ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਸਵਾਰਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਤਾਜਾ ਹਾਦਸਾ ਰਾਜਸਥਾਨ ਦੇ ਚੁਰੂ ਇਲਾਕੇ ਵਿੱਚ ਵਾਪਰਿਆ। ਜਿਥੇ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਖਬਰਾਂ ਮੁਤਾਬਕ ਇਹ ਇੱਕ ਜੈਗੁਆਰ ਲੜਾਕੂ ਜਹਾਜ਼ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਇਸ ਫੌਜੀ ਜਹਾਜ਼ 'ਚ 2 ਲੋਕ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਲੜਾਕੂ ਜਹਾਜ਼ ਵਰਗਾ ਮਲਬਾ ਮੌਕੇ 'ਤੇ ਖਿੱਲਰਿਆ ਹੋਇਆ ਹੈ।
ਚੁਰੂ ਦੇ ਪੁਲਸ ਅਧਿਕਾਰੀ ਜੈ ਯਾਦਵ ਨੇ ਦੱਸਦੇ ਹਨ ਕਿ ਰਾਜਲਦੇਸਰ ਥਾਣਾ ਖੇਤਰ ਦੇ ਭਾਨੂਡਾ ਪਿੰਡ ਵਿੱਚ ਇੱਕ ਜਹਾਜ਼ ਹਾਦਸਾ ਹੋਇਆ ਹੈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਰਾਜਲਦੇਸਰ ਪੁਲਸ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਮਲਬੇ ਦੇ ਨੇੜੇ ਇੱਕ ਬੁਰੀ ਤਰ੍ਹਾਂ ਝੁਲਸੀ ਹੋਈ ਲਾਸ਼ ਦੇ ਟੁਕੜੇ ਮਿਲੇ ਹਨ।