ਉੱਡਾਣ ਭਰਦੇ ਸਾਰ ਜਹਾਜ਼ ਨਾਲ ਵੱਡਾ ਹਾਦਸਾ, ਏਅਰਪੋਰਟ 'ਤੇ ਪਈਆਂ ਭਾਜੜਾਂ

Thursday, Oct 09, 2025 - 02:07 PM (IST)

ਉੱਡਾਣ ਭਰਦੇ ਸਾਰ ਜਹਾਜ਼ ਨਾਲ ਵੱਡਾ ਹਾਦਸਾ, ਏਅਰਪੋਰਟ 'ਤੇ ਪਈਆਂ ਭਾਜੜਾਂ

ਯੂਪੀ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿਚ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ। ਕੋਤਵਾਲੀ ਮੁਹੰਮਦਾਬਾਦ ਖੇਤਰ ਵਿਚ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਪਹਿਲਾਂ ਇੱਕ ਨਿੱਜੀ ਜਹਾਜ਼ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਰਨਵੇ 'ਤੇ ਫਿਸਲ ਜਾਣ ਕਾਰਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ। ਘਟਨਾ ਸਥਾਨ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

ਦੱਸ ਦੇਈਏ ਕਿ ਜਹਾਜ਼ ਨਾਲ ਵਾਪਰੇ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਏਅਰਪੋਰਟ 'ਤੇ ਭਾਜੜਾਂ ਪੈ ਗਈਆਂ। ਇਸ ਹਾਦਸੇ ਦੌਰਾਨ ਜੈੱਟ ਰਨਵੇਅ ਤੋਂ ਉਤਰ ਕੇ ਝਾੜੀਆਂ ਵਿੱਚ ਜਾ ਡਿੱਗਿਆ, ਜਿਸ ਨਾਲ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਦੋ ਪਾਇਲਟ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ, ਐਸਡੀਐਮ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚੇ। ਫਰੂਖਾਬਾਦ ਵਿੱਚ ਹਾਦਸਾਗ੍ਰਸਤ ਹੋਇਆ ਨਿੱਜੀ ਜੈੱਟ ਇੱਕ ਬੀਅਰ ਫੈਕਟਰੀ ਦੇ ਐਮਡੀ ਦਾ ਸੀ। ਬੀਅਰ ਫੈਕਟਰੀ ਦੇ ਐਮਡੀ ਉਦਯੋਗਿਕ ਖੇਤਰ ਵਿੱਚ ਨਿਰਮਾਣ ਅਧੀਨ ਕੰਪਨੀ ਦਾ ਨਿਰੀਖਣ ਕਰਨ ਲਈ ਨਿੱਜੀ ਜੈੱਟ ਰਾਹੀਂ ਪਹੁੰਚੇ ਸਨ।

ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News