ਪੁਰੀ ਦੇ ਜਗਨਨਾਥ ਮੰਦਰ ''ਚ ਸ਼ਰਧਾਲੂਆਂ ਨੂੰ ਮੁਫ਼ਤ ''ਮਹਾਪ੍ਰਸਾਦ'' ਵੰਡਣ ਦੀ ਯੋਜਨਾ

Sunday, Oct 13, 2024 - 04:55 PM (IST)

ਭੁਵਨੇਸ਼ਵਰ : ਓਡੀਸ਼ਾ ਸਰਕਾਰ ਪੁਰੀ ਸਥਿਤ ਭਗਵਾਨ ਜਗਨਨਾਥ ਮੰਦਰ 'ਚ ਸ਼ਰਧਾਲੂਆਂ ਨੂੰ 'ਮਹਾਪ੍ਰਸਾਦ' ਮੁਫ਼ਤ ਵੰਡਣ ਦੀ ਯੋਜਨਾ ਬਣਾ ਰਹੀ ਹੈ। ਸੂਬੇ ਦੇ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਹਰੀਚੰਦਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਯੋਜਨਾ ਨੂੰ ਜਲਦੀ ਹੀ ਠੋਸ ਰੂਪ ਦਿੱਤਾ ਜਾਵੇਗਾ। ਮਹਾਪ੍ਰਸਾਦ ਮੁਫ਼ਤ ਵੰਡਣ ਦੇ ਫ਼ੈਸਲੇ ਨੂੰ ਲਾਗੂ ਕਰਨ ਨਾਲ ਸਰਕਾਰ 'ਤੇ ਸਾਲਾਨਾ 14 ਤੋਂ 15 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: ਦੋਸਤਾਂ ਨਾਲ ਪਹਿਲਾਂ ਪਾਈ ਪੋਸਟ, ਫਿਰ ਗੁੱਸੇ 'ਚ ਪਤੀ ਨੇ ਕਰ 'ਤਾਂ ਪਤਨੀ ਤੇ ਸੱਸ ਦਾ ਕਤਲ

ਹਰੀਚੰਦਨ ਨੇ ਕਿਹਾ, 'ਅਸੀਂ ਇਸ ਯੋਜਨਾ ਨਾਲ ਕੁਝ ਵਿੱਤੀ ਤੌਰ 'ਤੇ ਅਮੀਰ ਸ਼ਰਧਾਲੂਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਪਹਿਲਾਂ ਹੀ ਇਸ ਪਹਿਲਕਦਮੀ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋ ਚੁੱਕੇ ਹਨ।' ਮੰਤਰੀ ਨੇ ਕਿਹਾ ਕਿ ਇਸ ਪਹਿਲ ਨੂੰ 'ਕਾਰਤਿਕ' ਦੇ ਪਵਿੱਤਰ ਉੜੀਆ ਮਹੀਨੇ ਤੋਂ ਬਾਅਦ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਕਾਰਤਿਕ ਮਹੀਨੇ ਦੌਰਾਨ ਵਿਸ਼ੇਸ਼ ਰਸਮਾਂ ਨਿਭਾਉਣ ਵਾਲੀਆਂ ‘ਹਬਸਿਆਲੀ’ ਔਰਤਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ

ਹਰੀਚੰਦਨ ਨੇ ਕਿਹਾ, ''ਅਸੀਂ ਜਨਤਕ ਦਰਸ਼ਨ (ਜਗਨਨਾਥ ਮੰਦਰ) ਦਾ ਆਯੋਜਨ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। 12ਵੀਂ ਸਦੀ ਦੇ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇੱਕ ਸਮਰਪਿਤ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ।''

ਇਹ ਵੀ ਪੜ੍ਹੋ - ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News