ਰਾਫੇਲ ਡੀਲ ’ਤੇ ਪਿਊਸ਼ ਦਾ ਪਲਟਵਾਰ

10/13/2018 4:30:53 AM

ਨਵੀਂ ਦਿੱਲੀ-ਭਾਜਪਾ ਨੇ ਰਾਫੇਲ ਡੀਲ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਰਾਹੁਲ ਗਾਂਧੀ ’ਤੇ ਫਰਜ਼ੀ ਖਬਰਾਂ ਜ਼ਰੀਏ ਝੂਠ ਫੈਲਾਉਣ ਦਾ ਦੋਸ਼ ਲਾਇਆ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਮੁੱਦੇ ’ਤੇ ਕਾਂਗਰਸ ਦੇ ਇਕ ਤੋਂ ਬਾਅਦ ਇਕ 8 ਕਥਿਤ ਦੋਸ਼ ਗਿਣਾਏ ਅਤੇ ਕਿਹਾ ਕਿ ਝੂਠ ਵਾਰ-ਵਾਰ ਉਹ ਹੀ ਲੋਕ ਬੋਲ ਰਹੇ ਹਨ, ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ।

ਉਨ੍ਹਾਂ ਕਿਹਾ,‘‘ਸਾਡੇ ਸਾਹਮਣੇ ਪੂਰੀ ਤਰ੍ਹਾਂ ਸਪੱਸ਼ਟ ਸਥਿਤੀ ਹੈ ਜੋ ਰਾਸ਼ਟਰਹਿੱਤ ਤੇ ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਉਪਰ ਰੱਖਣ ਨਾਲ ਜੁੜੀ ਹੈ ਅਤੇ ਇਸ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਬਹੁਤ ਮਹੱਤਵਪੂਰਨ ਰੱਖਿਆ ਉਪਕਰਨਾਂ ਦੀ ਦੀ ਖਰੀਦ ਦਾ ਫੈਸਲਾ ਕੀਤਾ ਹੈ। ’’

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵਿਸ਼ੇ ’ਤੇ ਦ ਸਾਲਟ ਏਵੀਏਸ਼ਨ ਨਾਲੋਂ ਜ਼ਿਆਦਾ ਸਪੱਸ਼ਟਤਾ ਆਈ ਹੈ। ਉਸ ਨੇ ਸਪੱਸ਼ਟ ਕੀਤਾ ਹੈ ਕਿ ਆਫਸੈੱਟ ਸਬੰਧੀ ਵਿਸ਼ੇ ਨੂੰ ਲਾਗੂ ਕਰਨ ਦੀ ਲੋੜ ਸੀ, ਅਜਿਹੇ ’ਚ ਉਨ੍ਹਾਂ ਨੇ ਆਫਸੈੱਟ ਲਾਗੂ ਕਰਨ ਲਈ ਆਪਣਾ ਪਾਰਟਨਰ ਖੁਦ ਚੁਣਿਆ। ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਰਾਫੇਲ ਦੀ ਕੀਮਤ ਅਤੇ ਤਕਨੀਕੀ ਬਿਓਰੇ ਬਾਰੇ ਚਰਚਾ ਕਰਨ ਤੋਂ ਇਨਕਾਰ ਕੀਤਾ, ਜੋ ਦੇਸ਼ ਦੀ ਸੁਰੱਖਿਆ ਦੀ ਨਜ਼ਰ ਨਾਲ ਸੰਵੇਦਨਸ਼ੀਲ ਹੈ।


Related News