ਪੀਊਸ਼ ਗੋਇਲ ਨੇ ਕੋਵੈਕਸੀਨ ਨੂੰ ਮਾਨਤਾ ਦੇਣ ਲਈ ਇਟਲੀ ਨਾਲ ਕੀਤੀ ਗੱਲ

Saturday, Jul 10, 2021 - 05:29 PM (IST)

ਨਵੀਂ ਦਿੱਲੀ- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਭਾਰਤੀ ਕੋਰੋਨਾ ਟੀਕੇ ਕੋਵੈਕਸੀਨ ਨੂੰ ਮਾਨਤਾ ਦੇਣ ਦਾ ਮਾਮਲਾ ਇਟਲੀ ਦੇ ਸਾਹਮਣੇ ਚੁੱਕਿਆ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਗੋਇਲ ਨੇ ਭਾਰਤ-ਇਟਲੀ ਆਰਥਿਕ ਸਹਿਯੋਗ ਸੰਯੁਕਤ ਕਮਿਸ਼ਨ ਦੀ 21ਵੀਂ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਇਟਲੀ ਨੂੰ ਭਾਰਤੀ ਕੋਰੋਨਾ ਟੀਕੇ ਕੋਵੈਕਸੀਨ ਨੂੰ ਜਲਦ ਤੋਂ ਜਲਦ ਮਾਨਤਾ ਦੇਣੀ ਚਾਹੀਦੀ ਅਤੇ ਭਾਰਤੀਆਂ 'ਤੇ ਯਾਤਰਾ ਪਾਬੰਦੀ ਖ਼ਤਮ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਭਾਰਤੀਆਂ ਨੂੰ ਇਟਲੀ ਦਾ ਵੀਜ਼ਾ ਦੇਣ ਦੀ ਪ੍ਰਕਿਰਿਆ ਦਾ ਸਮਾਂ ਵੀ ਘੱਟ ਕਰਨ ਲਈ ਕਿਹਾ। ਇਹ ਬੈਠਕ ਸ਼ੁੱਕਰਵਾਰ ਦੇਰ ਰਾਤ ਆਨਲਾਈਨ ਆਯੋਜਿਤ ਕੀਤੀ ਗਈ। ਇਸ 'ਚ ਇਟਲੀ ਦਾ ਪ੍ਰਤੀਨਿਧੀਤੱਵ ਉੱਥੇ ਦੇ ਵਿਦੇਸ਼ੀ ਮਾਮਲਿਆਂ ਅਤੇ ਕੌਮਾਂਤਰੀ ਸਹਿਯੋਗ ਮੰਤਰੀ ਲੁਈ ਡਿਮਾਓ ਨੇ ਕੀਤਾ। 

ਬੈਠਕ 'ਚ ਦੋਵੇਂ ਪੱਖਾਂ ਨੇ ਫੂਡ ਪ੍ਰੋਸੈਸਿੰਗ, ਕੱਪੜਾ, ਚਮੜਾ, ਰੇਲਵੇ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹ ਦੇਣ ਦੇ ਖੇਤਰਾਂ 'ਚ ਦੋ-ਪੱਖੀ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ 'ਤੇ ਵਿਆਪਕ ਚਰਚਾ ਕੀਤੀ। ਬੈਠਰ ਦੌਰਾਨ ਤਿੰਨ ਭਾਰਤੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਅਦਾਨੀ ਸੋਲਰ, ਰੀਨਿਊ ਪਾਵਰ ਅਤੇ ਤਿੰਨ ਇਤਾਲਵੀ ਕੰਪਨੀਆਂ ਏਨੇਲ ਗ੍ਰੀਨ ਪਾਵਰ, ਸਨਮ, ਮੈਯਰ ਟੈਕਨੀਮੋਂਟ ਨੇ ਗਰੀਨ ਅਰਥਵਿਵਸਥਾ, ਸਵੱਛ ਤਕਨਾਲੋਜੀ ਅਤੇ ਅਕਸ਼ੈ ਊਰਜਾ ਦੇ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਖੇਤਰਾਂ 'ਤੇ ਪੇਸ਼ਕਾਰੀ ਦਿੱਤੀ।


DIsha

Content Editor

Related News