ਕੇਂਦਰੀ ਮੰਤਰੀ ਪਿਊਸ਼ ਗੋਇਲ ਹੋਣਗੇ ਰਾਜ ਸਭਾ ’ਚ ਸਦਨ ਦੇ ਨੇਤਾ
Wednesday, Jul 14, 2021 - 05:01 PM (IST)
ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਰਾਜ ਸਭਾ ਵਿਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਉਹ ਥਾਵਰਚੰਦ ਗਹਿਲੋਤ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੰਸਦੀ ਕਾਰਜ ਮੰਤਰਾਲਾ ਨੇ ਰਾਜ ਸਭਾ ਸਕੱਤਰੇਤ ਨੂੰ ਸੂਚਿਤ ਕੀਤਾ ਹੈ ਕਿ ਗੋਇਲ ਸਦਨ ਦੇ ਨੇਤਾ ਹੋਣਗੇ।
ਰਾਜ ਸਭਾ ਦੇ ਦੋ ਵਾਰ ਮੈਂਬਰ ਗੋਇਲ ਮੌਜੂਦਾ ਸਮੇਂ ’ਚ ਉਪਰਲੇ ਸਦਨ (ਰਾਜ ਸਭਾ) ਵਿਚ ’ਚ ਐੱਨ. ਡੀ. ਏ. ਦੇ ਉੱਪ ਨੇਤਾ ਹਨ ਅਤੇ ਉਹ ਕੇਂਦਰੀ ਕੈਬਨਿਟ ਦੇ ਮੈਂਬਰ ਵੀ ਹਨ। ਉਨ੍ਹਾਂ ਕੋਲ ਵਣਜ ਅਤੇ ਉਦਯੋਗ, ਖ਼ੁਰਾਕ ਤੇ ਉਪਭੋਗਤਾ ਅਤੇ ਕੱਪੜਾ ਮੰਤਰਾਲਾ ਸਮੇਤ ਵੱਖ-ਵੱਖ ਮੰਤਰਾਲਿਆਂ ਦੀ ਜ਼ਿੰੰਮੇਵਾਰੀ ਹੈ। ਸਾਲ 2014 ’ਚ ਮੰਤਰੀ ਬਣਨ ਤੋਂ ਪਹਿਲਾਂ ਗੋਇਲ ਪਾਰਟੀ ਦੇ ਖਜ਼ਾਨਚੀ ਸਨ। ਉਹ ਭਾਜਪਾ ਵਿਚ ਚੋਣ ਪ੍ਰਬੰਧਨ ਗਤੀਵਿਧੀਆਂ ਵਿਚ ਵੀ ਸ਼ਾਮਲ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ’ਚ 7 ਬੀਬੀਆਂ ਸਮੇਤ 43 ਮੰਤਰੀ ਸ਼ਾਮਲ ਹੋਏ ਹਨ।