ਅਚਾਨਕ ਫਟੀ ਧਰਤੀ ਅਤੇ ਨਿਕਲੀ ਪਾਣੀ ਦੀ ਤੇਜ਼ ''ਧਾਰਾ'', ਵੇਖੋ ਵੀਡੀਓ

03/05/2023 1:34:50 PM

ਯਵਤਮਾਲ- ਮਹਾਰਾਸ਼ਟਰ ਦੇ ਯਵਤਮਾਲ ਤੋਂ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਵਿਚ ਕੈਦ ਹੋਈ ਵੀਡੀਓ 'ਚ ਅਚਾਨਕ ਸੜਕ ਫਟ ਗਈ ਅਤੇ ਜ਼ਮੀਨ ਤੋਂ ਪਾਣੀ ਦੀ ਤੇਜ਼ ਧਾਰਾ ਨਿਕਲਣ ਲੱਗੀ। ਕੁਝ ਹੀ ਪਲਾਂ ਵਿਚ ਸੜਕ 'ਤੇ ਇਕ ਟੋਇਆ ਬਣ ਗਿਆ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। 

ਦਰਅਸਲ ਸੜਕ ਦੇ ਹੇਠਾਂ ਮੌਜੂਦ ਪਾਣੀ ਦੀ ਪਾਈਪ ਅਚਾਨਕ ਫਟ ਗਈ ਅਤੇ ਉੱਥੇ ਪਾਣੀ-ਪਾਣੀ ਹੋ ਗਿਆ। ਜਦੋਂ ਪਾਣੀ ਦੀ ਪਾਈਪ ਫਟੀ ਤਾਂ ਉਸ ਦੌਰਾਨ ਉੱਥੋਂ ਇਕ ਕੁੜੀ ਲੰਘ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੀ ਵਜ੍ਹਾ ਕਰ ਕੇ ਸਕੂਟੀ 'ਤੇ ਜਾ ਰਹੀ ਕੁੜੀ ਆਪਣਾ ਕੰਟਰੋਲ ਗੁਆ ਬੈਠੀ ਅਤੇ ਫਿਸਲ ਕੇ ਦੂਰ ਜਾ ਡਿੱਗੀ। ਕੁੜੀ ਨੂੰ ਸੱਟਾਂ ਲੱਗੀਆਂ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਪਾਣੀ ਕੁਝ ਹੀ ਦੇਰ ਵਿਚ ਸੜਕ 'ਤੇ ਚਾਰੋਂ ਪਾਸੇ ਫੈਲ ਗਿਆ।

 

ਪਾਣੀ ਦੀ ਤੇਜ਼ ਬੌਛਾਰ ਇੰਨੀ ਤੇਜ਼ ਸੀ ਕਿ ਇਹ ਕਰੀਬ 20 ਫੁੱਟ ਉੱਚਾਈ ਤੱਕ ਪਹੁੰਚ ਗਈ ਅਤੇ ਪੂਰੀ ਸੜਕ 'ਤੇ ਪਾਣੀ ਭਰ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਪਾਈਪ ਵਿਛਾਉਣ ਦਾ ਕੰਮ ਹਾਲ ਹੀ ਵਿਚ ਅੰਮ੍ਰਿਤ ਯੋਜਨਾ ਤਹਿਤ ਕੀਤਾ ਗਿਆ ਸੀ। ਕੁਝ ਹੀ ਦਿਨ ਪਹਿਲਾਂ ਇਹ ਕੰਮ ਖ਼ਤਮ ਹੋਇਆ ਸੀ। ਹੁਣ ਪਾਈਪ ਲਾਈਨ ਫਟਣ ਦੀ ਇਸ ਘਟਨਾ ਮਗਰੋਂ ਕੰਮ ਦੀ ਗੁਣਵੱਤਾ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।


Tanu

Content Editor

Related News