ਪਾਇਲਟ ਨੇ ਫਲਾਈਟ ''ਚ ਤੇਜ਼ ਕੀਤਾ AC, ਬੱਚੇ ਰੋਏ ਤੇ ਮਹਿਲਾਵਾਂ ਦੀ ਸਿਹਤ ਵਿਗੜੀ(ਵੀਡੀਓ)

Thursday, Jun 21, 2018 - 02:06 PM (IST)

ਪਾਇਲਟ ਨੇ ਫਲਾਈਟ ''ਚ ਤੇਜ਼ ਕੀਤਾ AC, ਬੱਚੇ ਰੋਏ ਤੇ ਮਹਿਲਾਵਾਂ ਦੀ ਸਿਹਤ ਵਿਗੜੀ(ਵੀਡੀਓ)

ਬਿਜ਼ਨਸ ਡੈਸਕ — ਭਾਰਤ ਵਿਚ ਏਅਰਲਾਈਨਜ਼ ਕੰਪਨੀਆਂ ਦੁਆਰਾ ਫਲਾਈਟ ਦੌਰਾਨ ਯਾਤਰੀਆਂ ਨਾਲ ਦੁਰਵਿਵਹਾਰ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹੁਣ ਇਸ ਵਾਰ ਨਿੱਜੀ ਏਅਰਲਾਈਨ ਕੰਪਨੀ 'ਏਅਰ ਏਸ਼ੀਆ' ਦੀ ਫਲਾਈਟ 'ਚ ਯਾਤਰੀਆਂ ਨਾਲ ਪਾਇਲਟਾਂ ਵਲੋਂ ਅਣਮਨੁੱਖੀ ਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। 'ਏਅਰ ਏਸ਼ੀਆ' ਦੀ ਕੋਲਕਾਤਾ ਤੋਂ ਬਾਗਡੋਰਾ ਜਾ ਰਹੀ ਫਲਾਈਟ ਚਾਰ ਘੰਟੇ ਤੋਂ ਜ਼ਿਆਦਾ ਦੇਰ ਨਾਲ ਰਵਾਨਾ ਹੋਈ, ਜਿਸ ਕਾਰਨ ਯਾਤਰੀਆਂ ਦੀ ਪਾਇਲਟ ਅਤੇ ਫਲਾਈਟ ਦੇ ਕਰੂਜ਼ ਮੈਂਬਰਾਂ ਨਾਲ ਬਹਿਸ ਹੋ ਗਈ।
ਏ.ਸੀ. ਮਸ਼ੀਨ ਨੂੰ ਕੀਤਾ ਤੇਜ਼
ਇਬ ਬਹਿਸ ਦਾ ਮਾਮਲਾ ਰੰਜਿਸ਼ 'ਚ ਬਦਲ ਗਿਆ। ਪਾਇਲਟ ਨੇ ਯਾਤਰੀਆਂ ਕੋਲੋਂ ਬਦਲਾ ਲੈਣ ਲਈ ਏ.ਸੀ. ਮਸ਼ੀਨ ਨੂੰ ਤੇਜ਼ ਕਰ ਦਿੱਤਾ, ਜਿਸ ਕਾਰਨ ਯਾਤਰੀਆਂ ਨੂੰ ਠੰਡ ਲੱਗਣ ਦੇ ਨਾਲ-ਨਾਲ ਸਾਹ ਲੈਣ 'ਚ ਵੀ ਪਰੇਸ਼ਾਨੀ ਹੋਣ ਲੱਗੀ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਦੀਪਾਂਕਰ ਰਾਏ ਵੀ ਇਸ ਫਲਾਈਟ 'ਚ ਸਵਾਰ ਸਨ। ਉਨ੍ਹਾਂ ਨੇ 'ਏਅਰ ਏਸ਼ੀਆ' ਦੇ ਕਰਮਚਾਰੀਆਂ ਦੇ ਗੈਰ-ਪੇਸ਼ੇਵਰ ਵਿਵਹਾਰ ਦੀ ਸ਼ਿਕਾਇਤ ਕੀਤੀ। ਰਾਏ ਨੇ ਦੱਸਿਆ ਕਿ ਯਾਤਰੀਆਂ ਨੂੰ ਡੇਢ ਘੰਟੇ ਤੱਕ ਜਹਾਜ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਉਤਰਨ ਲਈ ਮਜ਼ਬੂਰ ਕੀਤਾ ਗਿਆ।


ਟਵਿੱਟਰ 'ਤੇ ਸ਼ੇਅਰ ਕੀਤੀ ਵੀਡੀਓ
ਰਾਏ ਨੇ ਦੱਸਿਆ, 'ਉਸ ਸਮੇਂ ਬਾਹਰ ਭਾਰੀ ਮੀਂਹ ਪੈ ਰਿਹਾ ਸੀ, ਅਜਿਹੀ ਸਥਿਤੀ ਵਿਚ ਜਦੋਂ ਲੋਕਾਂ ਨੇ ਥੱਲ੍ਹੇ ਉਤਰਨ ਤੋਂ ਇਨਕਾਰ ਕੀਤਾ ਤਾਂ ਫਲਾਈਟ ਦੇ ਕੈਪਟਨ ਨੇ ਯਾਤਰੀਆਂ ਨੂੰ ਫਲਾਈਟ ਵਿਚੋਂ ਭਜਾਉਣ ਲਈ ਏ.ਸੀ. ਨੂੰ ਪੂਰਾ ਤੇਜ਼ ਕਰ ਦਿੱਤਾ, ਜਿਸ ਕਾਰਨ ਜਹਾਜ਼ ਦੇ ਅੰਦਰ ਧੁੰਦ ਫੈਲ ਗਈ ਅਤੇ ਯਾਤਰੀਆਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗ ਗਈ'। ਉਨ੍ਹਾਂ ਨੇ ਇਸ ਪੂਰੀ ਘਟਨਾ ਦਾ ਇਕ ਵੀਡੀਓ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੂਰੀ ਫਾਲਈਟ ਦੇ ਅੰਦਰ ਧੁੰਦ ਫੈਲ ਗਈ ਜਿਸ ਕਾਰਨ ਯਾਤਰੀ 'ਚ ਬਾਹਰ ਨਿਕਲਣ ਲਈ ਹਫੜਾ-ਦਫੜੀ ਮਚ ਗਈ। ਫਾਲਈਟ ਵਿਚ ਬੱਚੇ ਰੋ ਰਹੇ ਸਨ ਅਤੇ ਕਈ ਮਹਿਲਾ ਯਾਤਰੀਆਂ ਨੂੰ ਉਲਟੀਆਂ ਵੀ ਆਈਆਂ।

PunjabKesari

ਕੰਪਨੀ ਨੇ ਅਫਸੋਸ ਪ੍ਰਗਟਾਇਆ
ਕੰਪਨੀ ਨੇ ਆਪਣੇ ਬਿਆਨ ਵਿਚ ਫਲਾਈਟ ਨੂੰ ਲੈ ਕੇ ਹੋਈ ਦੇਰੀ ਲਈ ਅਫਸੋਸ ਪ੍ਰਗਟ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਤਕਨੀਕੀ ਖਰਾਬੀ ਕਾਰਨ ਫਾਲਈਟ ਸਾਢੇ 4 ਘੰਟੇ ਲੇਟ ਹੋਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਜਾਣਬੁੱਝ ਕੇ ਏ.ਸੀ. ਤੇਜ਼ ਕਰਨ ਦੇ ਦੋਸ਼ ਨੂੰ ਖਾਰਜ ਕੀਤਾ ਹੈ।


Related News