ਇਕ ਕਰੋੜ ਤੋਂ ਵਧ ਭਗਤਾਂ ਨੇ ਕੀਤੇ ਅਤੀ ਵਰਦਾਰ ਭਗਵਾਨ ਦੇ ਦਰਸ਼ਨ

08/17/2019 3:31:52 PM

ਚੇਨਈ— ਚੇਨਈ ਦੇ ਕਾਂਚੀਪੁਰਮ 'ਚ ਚੱਲ ਰਹੇ ਭਗਵਾਨ ਅਤੀ ਵਰਦਾਰ ਉਤਸਵ ਦੇ ਆਖਰੀ ਦਿਨ 5 ਲੱਖ ਤੋਂ ਵੀ ਵਧ ਸ਼ਰਧਾਲੂ ਸ਼ਾਮਲ ਹੋਏ। ਇਹ ਤਿਉਹਾਰ 40 ਸਾਲਾਂ 'ਚ ਇਕ ਵਾਰ 48 ਦਿਨਾਂ ਤੱਕ ਮਨਾਇਆ ਜਾਂਦਾ ਹੈ। ਹੁਣ ਅਤੀ ਵਰਦਾਰ ਉਤਸਵ 2059 'ਚ ਮਨਾਇਆ ਜਾਵੇਗਾ। ਇਸੇ ਕਾਰਨ ਅੱਜ ਯਾਨੀ ਸ਼ਨੀਵਾਰ ਨੂੰ ਆਖਰੀ ਦਿਨ ਲੱਖਾਂ ਲੋਕਾਂ ਦੀ ਭੀੜ ਉਮੜੀ। ਮੰਦਰ ਦੇ ਦਰਵਾਜ਼ਿਆਂ ਨੂੰ 9 ਵਜੇ ਹੀ ਬੰਦ ਕਰ ਦਿੱਤਾ ਗਿਆ, ਜੋ ਲੋਕ ਮੰਦਰ 'ਚ ਭਗਵਾਨ ਦੇ ਦਰਸ਼ਨ ਕਰਨ ਲਈ ਲਾਈਨਾਂ 'ਚ ਖੜ੍ਹੇ ਸਨ, ਉਨ੍ਹਾਂ ਨੂੰ ਹੀ ਮੰਦਰ ਦੇ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਅਤੀ ਵਰਦਾਰ ਉਤਸਵ ਦਾ ਅੱਜ ਆਖਰੀ ਦਿਨ ਹੈ, ਇਸ ਲਈ ਮੰਦਰ ਦੇ ਪੁਜਾਰੀਆਂ ਨੂੰ ਮੰਦਰ 'ਚ ਵਿਸ਼ੇਸ਼ ਪੂਜਾ ਦਾ ਆਯੋਜਨ ਕਰਨਾ ਹੁੰਦਾ ਹੈ। ਜਿਸ ਕਾਰਨ ਮੰਦਰ ਪ੍ਰਸ਼ਾਸਨ ਨੇ ਮੰਦਰ 'ਚ ਲੋਕਾਂ ਦੇ ਪ੍ਰਵੇਸ਼ ਲਈ ਰੋਕ ਲੱਗਾ ਦਿੱਤੀ ਹੈ।

ਇਸ ਵਿਸ਼ੇਸ਼ ਪੂਜਾ 'ਚ ਮੰਦਰ ਦੇ ਪੁਜਾਰੀ ਭਗਵਾਨ ਨੂੰ ਚਾਂਦੀ ਦੇ ਡੱਬੇ 'ਚ ਰੱਖ ਕੇ ਮੰਦਰ ਦੇ ਗਰਭ 'ਚ 21 ਘੰਟਿਆਂ ਲਈ ਰੱਖ ਦਿੰਦੇ ਹਨ। ਇਸ 'ਚ ਲਗਭਗ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਅਤੀ ਵਰਦਾਰ ਭਗਵਾਨ ਦੇ ਦਰਸ਼ਨਾਂ ਲਈ ਪਿਛਲੇ 47 ਦਿਨਾਂ 'ਚ ਇਕ ਕਰੋੜ ਤੋਂ ਵੀ ਵਧ ਲੋਕਾਂ ਦੀ ਭੀੜ ਮੰਦਰ 'ਚ ਉਮੜੀ ਹੈ। ਅਤੀ ਵਰਦਾਰ ਭਗਵਾਨ ਦੇ ਦਰਸ਼ਨ ਲਈ ਲੋਕ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਆ ਰਹੇ ਹਨ। ਮੰਦਰ 'ਚ ਭਗਤਾਂ ਦੀ ਗਿਣਤੀ ਸ਼ਨੀਵਾਰ ਅਤੇ ਐਤਵਾਰ ਨੂੰ ਵਧ ਜਾਂਦੀ ਰਹੀ ਹੈ। ਭਗਤ ਭਗਵਾਨ ਦੇ ਦਰਸ਼ਨਾਂ ਲਈ 10 ਤੋਂ 12 ਘੰਟੇ ਤੱਕ ਲਾਈਨ 'ਚ ਖੜ੍ਹੇ ਹੋ ਰਹੇ ਹਨ। ਜ਼ਿਲਾ ਅਧਿਕਾਰੀ ਆਰ. ਪੁਨੀਆ ਨੇ ਆਪਣੇ ਬਿਆਨ 'ਚ ਦੱਸਿਆ ਕਿ ਹੁਣ ਤੱਕ ਇਕ ਕਰੋੜ 7500 ਭਗਤਾਂ ਨੇ ਦਰਸ਼ਨ ਕੀਤੇ ਹਨ। ਜ਼ਿਲਾ ਅਧਿਕਾਰੀ ਨੇ ਸੁਰੱਖਿਆ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਪੁਲਸ ਅਤੇ ਹੋਰ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ 'ਚ ਹਰ ਰੋਜ਼ 25 ਟਨ ਕੂੜਾ ਨਿਕਲ ਰਿਹਾ ਹੈ, ਜਿਸ ਦਾ ਨਿਪਟਾਰਾ ਕੀਤਾ ਜਾਵੇਗਾ।


DIsha

Content Editor

Related News