ਕਾਬੁਲ ਤੋਂ ਨਵੀਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਪਵਿੱਤਰ ਧਾਰਮਿਕ ਗ੍ਰੰਥ, ਹਰਦੀਪ ਪੁਰੀ ਨੇ ਸ਼ੇਅਰ ਕੀਤੀਆਂ ਤਸਵੀਰਾਂ

Friday, Dec 10, 2021 - 07:17 PM (IST)

ਕਾਬੁਲ ਤੋਂ ਨਵੀਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਪਵਿੱਤਰ ਧਾਰਮਿਕ ਗ੍ਰੰਥ, ਹਰਦੀਪ ਪੁਰੀ ਨੇ ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ : ਭਾਰਤ ਦੇ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਕਾਬੁਲ ਤੋਂ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਮਰਿਆਦਾ ਸਹਿਤ ਨਵੀਂ ਦਿੱਲੀ ਲਿਆਂਦੇ ਗਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਾਬੁਲ ਦੇ ਅਸਮਾਯਾ ਮੰਦਿਰ ਤੋਂ ਸ਼੍ਰੀਮਦ ਭਗਵਦ ਗੀਤਾ, ਸ਼੍ਰੀ ਰਾਮਚਰਿੱਤ ਮਾਨਸ, ਹੋਰ ਪਵਿੱਤਰ ਹਿੰਦੂ ਗ੍ਰੰਥਾਂ, ਦੁਰਲੱਭ ਹੱਥ-ਲਿਖਤਾਂ ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪਾਂ ਨੂੰ ਵੀ ਸਿੱਖ ਸੰਗਤ ਦੇ ਮੈਂਬਰਾਂ ਤੇ ਹਿੰਦੂ ਸ਼ਰਧਾਲੂਆਂ ਵੱਲੋਂ ਅੱਜ ਇਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ।

PunjabKesari

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਹੌਜ਼ਰੀ ਦੇ ਮਾਲਕ ਤੋਂ ਲੁਟੇਰਿਆਂ ਨੇ ਲੁੱਟੇ ਸਾਢੇ 9 ਲੱਖ ਰੁਪਏ

PunjabKesari

ਇਸ ਦੌਰਾਨ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ, ਹਰਦੀਪ ਪੁਰੀ, ਮਨਜਿੰਦਰ ਸਿਰਸਾ ਤੇ ਹੋਰ ਭਾਜਪਾ ਆਗੂਆਂ ਨੇ ਇਨ੍ਹਾਂ ਪਵਿੱਤਰ ਹਿੰਦੂ ਤੇ ਸਿੱਖ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਫਸੇ 110 ਭਾਰਤੀਆਂ ਤੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਸ਼ੁੱਕਰਵਾਰ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਕਾਬੁਲ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਹੈ।

PunjabKesari

PunjabKesari

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News