ਇਸ ਕਲਾਕਾਰ ਨੇ ਕੀਤਾ ਕਮਾਲ, ਚਾਕ ''ਤੇ ਬਣਾ ਦਿੱਤੀ ਸ਼੍ਰੀਰਾਮ ਅਤੇ ਪੀ.ਐੱਮ. ਮੋਦੀ ਦੀ ਮੂਰਤੀ

Sunday, Jan 21, 2024 - 06:26 PM (IST)

ਇਸ ਕਲਾਕਾਰ ਨੇ ਕੀਤਾ ਕਮਾਲ, ਚਾਕ ''ਤੇ ਬਣਾ ਦਿੱਤੀ ਸ਼੍ਰੀਰਾਮ ਅਤੇ ਪੀ.ਐੱਮ. ਮੋਦੀ ਦੀ ਮੂਰਤੀ

ਲਖਨਊ- ਅਯੁੱਧਿਆ 'ਚ 22 ਜਨਵਰੀ ਯਾਨੀ ਭਲਕੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਵਾਲੀ ਹੈ। ਪੂਰਾ ਦੇਸ਼ ਇਸ ਪਵਿੱਤਰ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਵਿਚ ਓਡੀਸ਼ਾ ਦੇ ਬੇਰਹਾਪੁਰ ਤੋਂ ਚਾਕ ਕਲਾਕਾਰ ਵਿਜੇ ਕੁਮਾਰ ਰੈੱਡੀ ਨੇ ਸਵੱਛ ਮੁਹਿੰਮ ਨੂੰ ਉਜਾਗਰ ਕਰਦੇ ਹੋਏ ਸ਼੍ਰੀਰਾਮ ਦੀ ਮੂਰਤੀ ਵਰਗੀ 3 ਸੈਂਟੀਮੀਟਰ ਲੰਬੀ ਛੋਟੀ ਮੂਰਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2.5 ਸੈਂਟੀਮੀਟਰ ਉੱਚੀ ਮੂਰਤੀ ਬਣਾਈ ਹੈ। 

ਵਿਜੇ ਕੁਮਾਰ ਰੈੱਡ ਨੇ ਕਿਹਾ,''ਮੈਨੂੰ ਸ਼੍ਰੀ ਰਾਮ ਦੀ ਮੂਰਤੀ ਬਣਾਉਣ 'ਚ ਇਕ ਦਿਨ ਲੱਗਾ। ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ 'ਚ ਹਾਲ ਹੀ 'ਚ ਮੰਦਰਾਂ 'ਚ ਸਵੱਛਤਾ ਮੁਹਿੰਮ ਸ਼ੁਰੂ ਕੀਤੀ। ਇਸ ਤਰ੍ਹਾਂ ਪੀ.ਐੱਮ. ਮੋਦੀ ਦੇਸ਼ ਦੇ ਪਹਿਲੇ ਸੇਵਕ ਹਨ, ਮੈਂ ਉਨ੍ਹਾਂ ਨੂੰ ਸਫ਼ਾਈ ਕਰ ਕੇ ਦਿਖਾਈ ਹੈ। ਚਾਕ ਕਲਾਕਾਰ ਵਿਜੇ ਦੀ ਕਲਾਕਾਰੀ ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ। ਵਿਜੇ ਨੇ ਬੇਹੱਦ ਬਾਰੀਕੀ ਨਾਲ ਸ਼੍ਰੀਰਾਮ ਅਤੇ ਪੀ.ਐੱਮ. ਮੋਦੀ ਦੀ ਤਸਵੀਰ ਚਾਕ 'ਤੇ ਬਣਾਈ ਹੈ। ਇਸ ਕਲਾ ਨੂੰ ਹੋਰ ਵਧਾਉਣ ਲਈ ਵਿਜੇ ਬਹੁਤ ਮਿਹਨਤ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News